Breaking News

ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਿਲ ਕੇ ਵਧਾਈ ਦਿੱਤੀ
ਕਿਸਾਨਾਂ ਦੇ ਨਾਲ–ਨਾਲ ਪੰਜਾਬ ਦੇ ਹਰ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਆਸ ਪ੍ਰਗਟਾਈ

ਚੰਡੀਗੜ੍ਹ:
ਪੰਜਾਬ ਦੇ ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸ. ਬਡਹੇੜੀ ਨਾਲ ਜੱਟ ਮਹਾਂਸਭਾ ਦੇ ਕਈ ਸਾਥੀ ਵੀ ਮੌਜੂਦ ਸਨ।

ਸ. ਬਡਹੇੜੀ ਨੇ ਕਿਹਾ ਕਿ ਆਲ ਇੰਡੀਆ ਜੱਟ ਮਹਾਂਸਭਾ ਨੂੰ ਪੂਰੀ ਆਸ ਹੈ ਕਿ ਸ. ਰੰਧਾਵਾ ਜੱਟਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਸਾਰੇ ਵਰਗਾਂ ਨੂੰ ਬਹੁਤ ਆਸਾਂ ਹਨ।

ਸ. ਬਡਹੇੜੀ ਨੇ ਅੱਗੇ ਕਿਹਾ ਕਿ ਸ੍ਰੀ ਚੰਨੀ ਦ੍ਰਿੜ੍ਹ ਇਰਾਦੇ ਵਾਲੇ ਇੱਛਾ ਸ਼ਕਤੀ ਜੋਸ਼ ਭਰਪੂਰ, ਕਥਨੀ ਤੇ ਕਰਨੀ ਦੇ ਬਹੁਤ ਪੱਕੇ ਇਨਸਾਨ, ਪੂਰਨ ਮਾਨਵੀ ਕਦਰਾਂ ਕੀਮਤਾਂ ਮੁਤਾਬਕ ਹੀ ਚੱਲਦੇ ਹਨ।

ਸ. ਬਡਹੇੜੀ ਨੇ ਮੁੱਖ ਮੰਤਰੀ ਨਾਲ ਅੱਜ ਦੀ ਆਪਣੀ ਸਦਭਾਵਨਾ ਮਿਲਣੀ ਦੌਰਾਨ ਉਨ੍ਹਾਂ ਦੀ ਸਫ਼ਲਤਾ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

Check Also

“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ

🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …