
ਚੰਡੀਗੜ੍ਹ: ਉੱਘੇ ਸਿੱਖ ਕਿਸਾਨ ਨੇਤਾ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਪ੍ਰਦੇਸ਼ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਆਖਿਆ ਕਿ ਜਦੋਂ ਦੇ ਸ੍ਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਹੀ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ , ਸੁਨੀਲ ਜਾਖੜ ਅਤੇ ਨਵਜੋਤ ਸਿੱਧੂ ਆਨੇ ਬਹਾਨੇ ਮੁੱਖ ਮੰਤਰੀ ਦੇ ਕੰਮ ਕਰਨ ਦੇ ਤਰੀਕਿਆਂ ‘ਤੇ ਫ਼ਜ਼ੂਲ ਦੀ ਬੇਤੁਕੀ ਨੁਕਤਾਚੀਨੀ ਕਰਦੇ ਆ ਰਹੇ ਹਨ ਉਹਨਾਂ ਆਗੂਆਂ ਨੂੰ ਕੇਵਲ ਤੇ ਕੇਵਲ ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਤੜਫਾ ਰਹੀ ਹੈ।
ਸਰਦਾਰ ਬਡਹੇੜੀ ਨੇ ਆਖਿਆ ਕਿ ਮੌਜੂਦਾ ਮੁੱਖ ਮੰਤਰੀ ਦਿਨ ਰਾਤ ਇੱਕ ਕਰਕੇ ਪੰਜਾਬ ਦੀਆਂ ਮੁਸ਼ਕਲਾਂ ਹੱਕ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ ਇੱਥੇ ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਚੰਨੀ ਨੇ ਆਪਣੇ ਪੁੱਤਰ ਦੇ ਵਿਆਹ ਦੀਆਂ ਰਸਮਾਂ ਵਿੱਚ ਮਹਿਮਾਨਾਂ ਨਾਲ਼ੋਂ ਵੀ ਘੱਟ ਸਮਾਂ ਦਿੱਤਾ ਉਹ ਵਿਆਹ ਦੌਰਾਨ ਵੀ ਸਰਕਾਰੀ ਪ੍ਰੋਗਰਾਮਾਂ ਬੈਠਕਾਂ ਵਿੱਚ ਆਮ ਵਾਂਗ ਹਿੱਸਾ ਲੈਂਦੇ ਵੇਖੇ ਗਏ ਗਏ। ਕਿਸਾਨ ਨੇਤਾ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਨੇ ਫ਼ਰਵਰੀ ਅਤੇ ਮਾਰਚ 2021 ਦੌਰਾਨ ਆਪਣੀ ਪੋਤਰੀ ਦੇ ਵਿਆਹ ਦੌਰਾਨ ਨਾ ਤਾਂ ਖੁੱਦ ਕੋਈ ਸਰਕਾਰੀ ਕੰਮ ਕੀਤਾ ਨਾ ਹੀ ਮੁੱਖ ਮੰਤਰੀ ਦਫਤਰ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੰਮ ਕਰਨ ਦਿੱਤਾ ਸੀ ਸਾਰਾ ਮੁੱਖ ਮੰਤਰੀ ਸਟਾਫ਼ ਸਿਸਵਾਂ ਫ਼ਾਰਮ ਅੰਦਰ ਸ਼ਰਾਬ ਪੀ ਕੇ ਮੁਜਰਾ ਕਰਦਾ ਰਿਹਾ ।ਹੁਣ ਇਹਨਾਂ ਆਗੂਆਂ ਦਾ ਫਰਜ਼ ਤਾਂ ਇਹ ਬਣਦਾ ਹੈ ਕਿ ਜਿਹੜਾ ਕੰਮ ਉਹ ਸਾਢੇ ਚਾਰ ਸਾਲਾਂ ਵਿੱਚ ਨਹੀਂ ਕਰ ਸਕੇ ਉਸ ਕੰਮ ਸਿਰੇ ਚੜਾਉਣ ਲਈ ਸ੍ਰੀ ਚੰਨੀ ਨੂੰ ਸਹਿਯੋਗ ਦੇਣ।
ਸ੍ਰੀ ਬਡਹੇੜੀ ਨੇ ਕਿਹਾ ਕਿ ਪੰਜਾਬ ਦੀ ਆਮ ਜਨਤਾ ਮੌਜ਼ੂਦਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਕੰਮ ਤੋਂ ਸੰਤੁਸ਼ਟ ਹੈ ਕੇਵਲ ਕੁਝ ਰਾਜਸੀ ਨੇਤਾਵਾਂ ਦੇ ਹੀ ਢਿੱਡ ਪੀੜ ਹੋ ਰਹੀ ਹੈ ਬਡਹੇੜੀ ਨੇ ਮਾਨਯੋਗ ਮੁੱਖ ਮੰਤਰੀ ਨੂੰ ਹੱਲਾਸ਼ੇਰੀ ਵਾਲ਼ੀ ਸਲਾਹ ਦਿੰਦਿਆਂ ਆਖਿਆ ਕਿ ਉਹ ਇਹਨਾ ਕੰਡਮ ਹੋਏ ਨਕਾਰਾ ਰਾਜਸੀ ਨੇਤਾਵਾਂ ਦੀਆਂ ਫ਼ਜ਼ੂਲ ਗੱਲਾਂ ਨੂੰ ਦਰਕਿਨਾਰ ਕਿਨਾਰ ਕਰਕੇ ਆਪਣਾ ਕੰਮ ਜਾਰੀ ਰੱਖਣ ਜਨਤਾ ਤੁਹਾਡੇ ਨਾਲ ਹੈ।