Breaking News

ਬੀ ਐਸ ਐਫ ਨੂੰ ਦਿੱਤੇ ਅਧਿਕਾਰ ਮੋਦੀ ਸਰਕਾਰ ਵਾਪਸ ਲਵੇ , ਕੈਪਟਨ ਭਾਜਪਾ ਦੀ ਕਾਰਵਾਈ ਦੀ ਹਮਾਇਤ ਬੁਖਲਾਹਟ ਵਿੱਚ ਕਰ ਰਿਹੈ: ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ, 14 ਅਕਤੂਬਰ ਉੱਘੇ ਸਿੱਖ ਕਿਸਾਨ ਨੇਤਾ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਪ੍ਰਦੇਸ਼ ਰਾਜਿੰਦਰ ਸਿੰਘ ਬਡਹੇੜੀ ਨੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਪੰਜਾਬ ਨੂੰ ਬਰਬਾਦ ਕਰਨ ਤੇ ਤੁੱਲ ਗਈ ਹੈ,ਜਿਸ ਨੇ ਪੰਜਾਬ ਅੰਦਰ ਸਰਹੱਦੀ ਖੇਤਰ ਦੇ ਨਾਲ ਲਗਦੇ 50 ਕਿਲੋਮੀਟਰ ਤੱਕ ਬੀ ਐਸ ਐਫ ਨੂੰ ਹੱਕ ਦੇ ਦਿੱਤੇ ਹਨ ਤੇ ਇਸ ਸਬੰਧੀ ਸੂਬਾ ਸਰਕਾਰਾਂ ਨੂੰ ਪੁੱਛਿਆ ਤੱਕ ਨਹੀ ਗਿਆ । ਇਹ ਸੂਬੇ ਦੇ ਹੱਕਾਂ ਤੇ ਸਿੱਧਾ ਹਮਲਾ ਹੈ ਜੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ।

ਉਨਾ ਸਪੱਸ਼ਟ ਕੀਤਾ ਕਿ ਜੇਕਰ ਪੁਲਿਸ ਦੇ ਕੰਮ ਵੀ ਬੀ ਐਸ ਐਫ ਨੇ ਕਰਨੇ ਹੈ ਤਾਂ ਸਰਹੱਦਾਂ ਦੀ ਰਾਖੀ ਕੋਣ ਕਰੇਗਾ । ਉਨਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਬੀ ਐਸ ਐਫ ਵਰਗੀ ਫੋਰਸ ਨੂੰ ਕਿਸੇ ਵੀ ਕੀਮਤ ਤੇ ਸਿਵਲੀਅਨ ਕੰਮਾਂ ਤੋ ਦੂਰ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਫੋਰਸ ਦਾ ਆਪਣਾ ਰੁਤਬਾ ਅਤੇ ਸਤਿਕਾਰ ਬਣਿਆ ਰਹੇ ।

ਕਿਸਾਨ ਨੇਤਾ ਨੇ ਨਰਿੰਦਰ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬਿਆਂ ਦੇ ਕੰਮਾਂ ਚ ਦਖਲ ਕਰਨਾ ਬੰਦ ਕਰੇ ਨਹੀਂ ਤਾਂ ਉਸ ਨੂੰ ਲੋਕਾਂ ਦੇ ਜਬਰਦਸਤ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ । ਬਡਹੇੜੀ ਨੇ ਕਿਹਾ ਕਿ ਇਵੇ ਦੀ ਕੀ ਸਥਿਤੀ ਬਣ ਗਈ ਤਾਂ ਬੀ ਐਸ ਐਫ ਨੂੰ ਵਾਧੂ ਅਧਿਕਾਰ ਦੇ ਦਿੱਤੇ ਗਏ । ਉਨਾ ਕਿਹਾ ਕਿ ਇਹ ਸਰਾਸਰ ਵਿਤਕਰਾ ਹੈ ਜੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਬਡਹੇੜੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਕਾਰਵਾਈ ਦੀ ਹਮਾਇਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਕਿ ਕੈਪਟਨ ਭਾਜਪਾ ਦੀ ਕਾਰਵਾਈ ਦੀ ਹਮਾਇਤ ਬੁਖਲਾਹਟ ਵਿੱਚ ਕਰ ਰਿਹੈ ।

Check Also

“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ

🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …