
ਉੱਘੇ ਸਿੱਖ ਕਿਸਾਨ ਨੇਤਾ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਆਲ ਇੰਡੀਅਨਾਂ ਜੱਟ ਮਹਾਂ ਸਭਾ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਪੰਜਾਬ ਦੀ ਬੁਲੰਦ ਹੇਕ ਵਾਲੀ ਅਵਾਜ਼ ਅਤੇ ਲੋਕ ਗਾਇਕਾ ਗੁਰਮੀਤ ਬਾਵਾ ਇਸ ਮਾਤ ਲੋਕ ਤੋਂ ਅੱਜ ਸਦਾ ਲਈ ਅਲਵਿਦਾ ਕਹਿ ਗਈ ਹੈ। ਸ਼੍ਰੀ ਮਤੀ ਗੁਰਮੀਤ ਬਾਵਾ ਜੀ ਨੇ ਆਪਣੀ ਗਾਇਕੀ ਦੀ ਵੱਖਰੀ ਪਛਾਣ ਰਾਂਹੀ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਨਵੇਂ ਸਿਖਰਾਂ ਤੇ ਪਹੁੰਚਾਇਆ। ਸਾਫ ਸੁਥਰੀ ਗਾਇਕੀ ਅਤੇ ਬੁਲੰਦ ਅਵਾਜ਼ ਵਾਲੀ ਇਸ ਮਹਾਨ ਫੰਨਕਾਰ ਦੇ ਚਲੇ ਜਾਣ ਨਾਲ ਸੰਗੀਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।