Breaking News

ਭਗਵੰਤ ਮਾਨ ਨੇ ਪੁਆਧੀ ਮੁੱਖ ਮੰਤਰੀ ਤੇ ਪੁਆਧੀ ਬੋਲੀ ਦਾ ਅਪਮਾਨ ਕੀਤਾ, ਮੁਆਫ਼ੀ ਮੰਗਣ: ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ, 18 ਦਸੰਬਰ:
ਚੰਡੀਗੜ੍ਹ,
ਉੱਘੇ ਸਿੱਖ ਕਿਸਾਨ ਆਗੂ ਤੇ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ‘ਆਮ ਆਦਮੀ ਪਾਰਟੀ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਪੁਆਧੀ ਮੁੱਖ ਮੰਤਰੀ ਤੇ ਪੁਆਧੀ ਪੰਜਾਬੀ ਭਾਸ਼ਾ ਦਾ ਅਪਮਾਨ ਕੀਤਾ ਹੈ, ਜੋ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਅੱਜ ਇੱਥੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਸ. ਬਡਹੇੜੀ ਨੇ ਕਿਹਾ ਕਿ ਪੰਜਾਬ ਦਾ ਪੁਆਧ ਖਿੱਤਾ ਆਪਣੇ–ਆਪ ’ਚ ਬੜਾ ਮਹਾਨ ਹੈ ਤੇ ਇਸ ਦਾ ਪੰਜਾਬ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਦੇ ਹਰੇਕ ਖੇਤਰ ਵਿੱਚ ਵੱਡਾ ਯੋਗਦਾਨ ਰਿਹਾ ਹੈ।

ਸ. ਬਡਹੇੜੀ ਨੇ ਅੱਗੇ ਕਿਹਾ ਕਿ ਹੁਣ ਜਦੋਂ ਪਹਿਲੀ ਵਾਰ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਕੋਈ ਪੁਆਧੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ, ਤਾਂ ਉਸ ਦਾ ਭਗਵੰਤ ਮਾਨ ਵਾਂਗ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਸਗੋਂ ਉਸ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ।

ਦੱਸ ਦੇਈਏ ਕਿ ਕੱਲ੍ਹ ਭਗਵੰਤ ਮਾਨ ਹੁਰਾਂ ਨੇ ਕੱਲ੍ਹ ਕੁਝ ਵਿਅੰਗਾਤਮਕ ਸੁਰ ’ਚ ਆਖਿਆ ਸੀ ਕਿ ਜਦੋਂ ਕੱਚੇ ਅਧਿਆਪਕ ਪੱਕੇ ਹੋਣ ਦੀ ਆਪਣੀ ਅਰਜ਼ੀ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੋਲ ਜਾਂਦੇ ਹਨ, ਤਾਂ ਉਹ ਆਖਦੇ ਹਨ – ‘ਹਮੇਂ ਤਾਂ ਆਪ ਕੱਚੇ ਮੁੱਖ ਮੰਤਰੀ ਹੋਆਂ, ਥੋਨੂੰ ਕਿਆ ਪੱਕੇ ਕਰਾਂ।’ ਸ. ਰਾਜਿੰਦਰ ਸਿੰਘ ਬਡਹੇੜੀ ਅੱਜ ਸ੍ਰੀ ਮਾਨ ਦੇ ਇਸੇ ਬਿਆਨ ’ਤੇ ਆਪਣਾ ਪ੍ਰਤੀਕਰਮ ਪ੍ਰਗਟਾ ਰਹੇ ਸਨ।

ਸ. ਬਡਹੇੜੀ ਨੇ ਕਿਹਾ ਕਿ ਸ. ਮਾਨ ਤਾਂ ਤਦ ਅਜਿਹਾ ਬਿਆਨ ਦਿੰਦੇ ਲੱਗਦੇ ਹਨ

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤਾਂ ਤਦ ਅਜਿਹੀਆਂ ਗੱਲਾਂ ਕਰਦੇ ਚੰਗੇ ਲੱਗਦੇ, ਜੇ ਉਹ ਖ਼ੁਦ ਸ਼ੁੱਧ ਪੰਜਾਬੀ ਬੋਲਣਾ ਜਾਣਦੇ ਹੁੰਦੇ। ਉਹ ਤਾਂ ਖ਼ੁਦ ‘ਪਰਨੇ’ ਨੂੰ ‘ਸਮੋਸਾ’, ‘ਛੋਲਿਆਂ’ ਨੂੰ ‘ਸੋਲੇ’, ‘ਤੁਹਾਨੂੰ’ ਨੂੰ ‘ਸੋਨੂੰ’ ਅਤੇ ‘ਨੇੜੇ’ ਨੂੰ ‘ਲਵੇ’ ਆਖਦੇ ਹਨ। ਸ. ਬਡਹੇੜੀ ਨੇ ਕਿਹਾ ਕਿ ਮਾਲਵਾ ਖਿੱਤੇ ਦੇ ਕੁਝ ਹਿੱਸੇ ’ਚ ਅਜਿਹੇ ਸ਼ਬਦ ਵਰਤੇ ਜਾਂਦੇ ਹਨ, ਇਹ ਗੱਲ ਸਾਨੂੰ ਸਭ ਨੂੰ ਪਤਾ ਹੈ – ਅਸੀਂ ਇੱਥੇ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਸਿਰਫ਼ ਭਗਵੰਤ ਮਾਨ ਜੀ ਦੀਆਂ ਅੱਖਾਂ ਖੋਲ੍ਹਣ ਲਈ ਕੀਤਾ; ਸਾਡਾ ਮਲਵਈ ਬੋਲੀ ਦਾ ਮਜ਼ਾਕ ਉਡਾਉਣ ਦਾ ਕੋਈ ਇਰਾਦਾ ਨਹੀਂ ਹੈ। ਜਿਵੇਂ ਉਨ੍ਹਾਂ ਨੂੰ ਇਹ ਗੱਲ ਬੁਰੀ ਲੱਗੇਗੀ, ਉਵੇਂ ਹੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਚੰਨੀ ਲਈ ਕੱਲ੍ਹ ਕੀਤੀ ਟਿੱਪਣੀ ਵੀ ਪੁਆਧੀਆਂ ਨੂੰ ਭੈੜੀ ਲੱਗੀ ਹੈ।

ਸ. ਬਡਹੇੜੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੁਆਧੀ ਬੋਲੀ ਤੇ ਪੁਆਧੀ ਮੁੱਖ ਮੰਤਰੀ ਦੇ ਅਪਮਾਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

Check Also

ਬਡਹੇੜੀ ਵੱਲੋਂ ਸੀਨੀਅਰ ਅਕਾਲੀ ਨੇਤਾ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਨੂੰ ਕਿਹਾ ਕਦੇ ਵੀ ਨਾ ਪੂਰਿਆ ਜਾਣ ਵਾਲ਼ਾ ਘਾਟਾ

🔊 Listen to this ਉੱਘੇ ਸਿੱਖ ਕਿਸਾਨ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ …