ਤੇਜਲ ਗਿਆਨ ਚੰਡੀਗੜ੍ਹ। ਨਵੀਂ ਵਿਧਾਨ ਸਭਾ ਤੇ ਹਾਈ ਕੋਰਟ ਬਣਾਉਣ ਦਾ ਮਮਲਾ ਭਗਵੰਤ ਮਾਨ ਦਾ ਕੇਜਰੀਵਾਲ ਅੱਗੇ ਹੱਥ ਖੜੇ ਕਰਕੇ ਗੁਲਾਮ ਬਣਨ ਵਾਲ਼ਾ :ਬਡਹੇੜੀ ਨੇ ਆਪ ਮੰਤਰੀਆਂ-ਵਿਧਾਇਕਾਂ ਅੱਗੇ ਖੜ੍ਹਾ ਕੀਤਾ ਵੱਡਾ ਸਵਾਲ
ਚੰਡੀਗੜ੍ਹ, 10 ਜੁਲਾਈ 2022 : ਉੱਘੇ ਕਿਸਾਨ ਆਗੂ ਚੰਡੀਗੜ੍ਹ ਦੇ ਪਿੰਡ ਬਡਹੇੜੀ ਦੇ ਜੱਦੀ ਬਾਸ਼ਿੰਦੇ ਰਾਜਿੰਦਰ ਸਿੰਘ ਬਡਹੇੜੀ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੇਂਦਰੀ ਪ੍ਰਤਿਨਿਧ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ‘ਆਪ’ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੰਡੀਗੜ੍ਹ ‘ਚ ਨਵੀਂ ਵਿਧਾਨ ਸਭਾ ਅਤੇ ਹਾਈ ਕੋਰਟ ਦੀ ਇਮਾਰਤ ਲਈ ਜ਼ਮੀਨ ਦੀ ਮੰਗ ਕਰਨ ਵਾਲੇ ਮੁੱਖ ਮੰਤਰੀ ਦੇ ਪੰਜਾਬ ਵਿਰੋਧੀ ਸਟੈਂਡ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਸ ਦੀ ਚੁੱਪ ਨੂੰ ਸਮਝੌਤਾ ਮੰਨਿਆ ਜਾਵੇਗਾ। ਪੰਜਾਬ ਦੇ ਹੱਕਾਂ ਲਈ ਖੜ੍ਹੇ ਹੋਣਾ ਉਨ੍ਹਾਂ ਦਾ ਫਰਜ਼ ਹੈ। ਸਾਡੀ ਪੰਜਾਹ ਪਿੰਡਾਂ ਦੀ ਜ਼ਮੀਨ ਪੰਜਾਬ ਰਾਜਧਾਨੀ ਬਣਾਉਣ ਲਈ ਸਰਕਾਰ ਨੇ ਗ੍ਰਹਿਣ ਕੀਤੀ ਗਈ ਅਤੇ ਅਠਾਈ ਪਿੰਡ ਵੀ ਉਜਾੜੇ ਗਏ ਸਨ ਜੋ ਸਾਰੇ ਪੰਜਾਬੀ ਬੋਲਣ ਵਾਲ਼ੇ ਜੱਟ ਸਿੱਖਾਂ ਅਤੇ ਹਿੰਦੂ ਰਾਜਪੂਤ , ਸੈਣੀ ਅਤੇ ਹੋਰ ਬਰਾਦਰੀਆਂ ਨਾਲ਼ ਸੰਬੰਧ ਰੱਖਦੇ ਸਨ ਹਰਿਆਣਾ ਜਾਂ ਕੇਂਦਰ ਸਰਕਾਰ ਦਾ ਇਸ ਸ਼ਹਿਰ ਅਤੇ ਮੁਕੰਮਲ ਕੇਂਦਰੀ ਸਾਸ਼ਤ ਪ੍ਰਦੇਸ਼ ਨਾਲ਼ ਕੋਈ ਲੈਣ ਦੇਣ ਦਾ ਕੋਈ ਮਸਲਾ ਹੀ ਨਹੀਂ ਹੈ ਸਾਰਾ ਖੇਤਰ 1966 ਸਮੇਂ ਪੰਜਾਬ ਦੇ ਜ਼ਿਲ੍ਹਾ ਅੰਬਾਲਾ ਦੀ ਖਰੜ ਸਬ ਤਹਿਸੀਲ ਦਾ ਹਿੱਸਾ ਸੀ । ਬਡਹੇੜੀ ਨੇ ਆਖਿਆ ਕਿ ਸਾਡੇ ਭਵਿੱਖ ਦਾ ਫੈਸਲਾ ਕਰਨ ਦਾ ਅਧਿਕਾਰ ਸਾਡਾ ਭਾਵ ਇਸ ਖੇਤਰ ਦੇ ਪੱਕੇ ਵਸਨੀਕਾਂ ਦਾ ਹੈ ਹਰਿਆਣਾ ਨੂੰ ਰਾਜਧਾਨੀ ਹਰਿਆਣਾ ਸੂਬੇ ਦੇ ਅੰਦਰ ਬਣਾਉਣੀ ਚਾਹੀਦੀ ਹੈ ਹਾਈ ਕੋਰਟ ਵੀ ਹਰਿਆਣਾ ਸੂਬੇ ਦੇ ਖੇਤਰ ਵਿੱਚ ਬਣਾਉਣਾ ਚਾਹੀਦਾ ਹੈ । ਚੰਡੀਗੜ੍ਹ ਦਾ ਮਸਲਾ ਉਲਝਾਉਣ ਲਈ ਪੰਜਾਬ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ, ਪ੍ਰਕਾਸ਼ ਸਿੰਘ ਬਾਦਲ,ਸੁਰਜੀਤ ਸਿੰਘ ਬਰਨਾਲਾ ਹਰਿਆਣਾ ਦੇ ਮੁੱਖ ਮੰਤਰੀ ਰਹੇ ਭਜਨ ਲਾਲ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜ਼ਿੰਮੇਵਾਰ ਹਨ ਅਤੇ ਰਹੇ ਹਨ ਹੁਣ ਸ਼ਰੋਮਣੀ ਅਕਾਲੀ ਦਲ ‘ਤੇ ਕਾਬਜ਼ ਬਾਦਲ ਧੜਾ ਜ਼ਿੰਮੇਵਾਰ ਹੈ ਜਿਸ ਨੇ ਪਿਛਲੇ ਸਮੇਂ ਵਿੱਚ 1997 ਤੋਂ ਲੈ ਕੇ 2017 ਤੱਕ ਪੰਜਾਬ ਦੇ ਹਿੱਤ ਵਿਸਾਰ ਕੇ ਕੇਵਲ ਸੱਤਾ ਅਤੇ ਪੈਸੇ ਲਈ ਰਾਜ ਕੀਤਾ ਹੁਣ ਬਾਦਲ ਪਰਵਾਰ ਕੇਵਲ ਸਿਆਸੀ ਸ਼ਾਖ ਬਚਾਉਣ ਲਈ ਪੰਜਾਬ ਦਾ ਰਖਵਾਲਾ ਬਣਨ ਦਾ ਡਰਾਮਾ ਕਰ ਰਿਹਾ ਹੈ । ਆਮ ਆਦਮੀ ਪਾਰਟੀ ਦਾ ਬੁਲਾਰਾ “ਫੇਅਰ ਐਂਡ ਲਵਲੀ” ਦਾ ਬਰਾਂਡ ਅੰਬੈਸਟਰ ਰਾਘਵ ਚੱਡਾ ਕੇਜਰੀਵਾਲ ਤੋਂ ਦਿਸ਼ਾ ਨਿਰਦੇਸ਼ ਲੈਂਦਾ ਹੈ ਅਤੇ ਰਬੜ ਦੀ ਮੋਹਰ ਭਗਵੰਤ ਮਾਨ ਮੁੱਖ ਮੰਤਰੀ ਤੋਂ ਹੱਥ ਫ਼ੜ ਕੇ ਦਸਤਖਤ ਕਰਵਾ ਲੈੰਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਜ਼ਰੂਰ ਹੈ ਪਰ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਚਲਾ ਰਹੇ ਹਨ ਜੋ ਪੰਜਾਬ ਨੂੰ ਉਜਾੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਹਨ ਪੰਜਾਬ ਦਾ ਜੋ ਉਜਾੜਾ ਬਾਦਲਾਂ ਨੇ ਕੀਤਾ ਹੈ ਉਸ ਤਰਾਂ ਹੀ ਆਮ ਆਦਮੀ ਪਾਰਟੀ ਕਰ ਰਹੀ ਹੈ । ਸਾਡਾ ਬਜ਼ੁਰਗਾਂ ਨੇ ਚੰਡੀਗੜ੍ਹ ਬਣਾਉਣ ਸਮੇਂ ਅਤੇ ਪੰਜਾਬੀ ਸੂਬੇ ਲਈ ਕੈਦ ਕੱਟੀ ਹੈ ਅਸੀਂ ਪੰਜਾਬੀ ਹਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਚੰਡੀ ਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੇ ਮੁਦੱਈ ਹਾਂ ਇਹ ਸਾਡਾ ਹੱਕ ਹੈ ਭਾਵ ਚੰਡੀਗੜ੍ਹ ਦਾ ਨਿਰਮਾਣ ਪੰਜਾਬ ਲਈ ਹੀ ਕੀਤਾ ਗਿਆ ਭਗਵੰਤ ਮਾਨ ਜ਼ਿਹਨਾਂ ਨੇ ਹਰਿਆਣਾ ਦੀ ਲੜਕੀ ਨਾਲ਼ ਵਿਆਹ ਕਰਵਾਇਆ ਹੈ ਹੁਣ ਹਰਿਆਣਾ ਦੇ ਹੱਕ ਦੀ ਗੱਲ ਕਰਨ ਲੱਗ ਪਏ ਹਨ ਉਹਨਾਂ ਦਾ ਝੂਠਾ ਇਨਕਲਾਬੀ ਚਿਹਰਾ ਲੋਕਾਂ ਨੇ ਦੇਖ ਲਿਆ ਹੈ ਜਿਵੇਂ ਬਾਦਲ ਚੌਟਾਲਾ ਪਰਵਾਰ ਨਾਲ਼ ਮਿਲ ਕੇ ਪੰਜਾਬੀਆਂ ਨੂੰ ਮੂਰਖ ਬਣਾਉਂਦੇ ਰਹੇ ਹਨ ਅੱਜ ਸਿਆਸਤ ਵਿੱਚ ਹਾਸ਼ੀਏ ਪਹੁੰਚ ਗਏ ਹਨ । ਪੰਜਾਬ ਨਾਲ ਵਿਤਕਰਾ ਪੰਜਾਬੀ ਪਸੰਦ ਨਹੀਂ ਕਰਦੇ ਅਸੀਂ ਚੰਡੀਗੜ੍ਹ ਦੇ ਵਿੱਚ ਬੈਠ 23 ਪਿੰਡ ਪੰਜਾਬ ਦੇ ਨਾਲ਼ ਹਾਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਦੇ ਹਾਂ ।
Check Also
“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ
🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …