Breaking News

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸ਼ਰੋਮਣੀ ਕਮੇਟੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਸਿੱਖ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ ਟਿੱਪਣੀ ਸ਼ਰੋਮਣੀ ਕਮੇਟੀ ਨੂੰ ਮੁੜ ਤਾਕਤਵਰ ਬਣਾਉਣ ਲਈ ਵਿਧਾਇਕ
ਮਨਪ੍ਰੀਤ ਸਿੰਘ ਇਯਾਲੀ ਨੂੰ ਸ਼ਰੋਮਣੀ ਅਕਾਲੀ ਦਲ ਦਾ ਕਾਇਮ ਮੁਕਾਮ ਪ੍ਰਧਾਨ ਬਣਾਇਆ ਜਾਵੇ ।

ਤੇਜਲ ਗਿਆਨ ਚੰਡੀਗੜ੍ਹ। ਚੰਡੀਗੜ੍ਹ,23 ਜੁਲਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਮਜ਼ੋਰ ਹੋਣ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਜਜਬਾਤੀ ਸਿੱਖ ਕਿਸਾਨ ਨੇਤਾ ਨੇ ਬਿਆਨ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ “ਜਥੇਦਾਰ ਸਾਹਿਬ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ ਹੈ ਤੇ ਇਸ ਦਾ ਰੁਤਬਾ ਖਤਮ ਕਰ ਦਿੱਤਾ ਗਿਆ ਹੈ। ਪਹਿਲੀ ਗੱਲ ਤਾ ਇਹੋ ਜਿਹੇ ਬਿਆਨ ਕਿ ਜਥੇਦਾਰ ਸਾਹਿਬ ਤੇ ਪ੍ਰਧਾਨ ਸਾਹਿਬ ਤੁਸੀਂ ਗੁਰਬਾਣੀ ਤੇ ਗੁਰੂਆਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈਕੇ ਜਾਣ ਦੀ ਜਿੰਮੇਵਾਰੀ ਨੂੰ ਭੁੱਲ ਕੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨਦੀ ਬਜਾਏ ਬਾਦਲਾਂ ਦੇ ਚਹੇਤਿਆਂ ਦੀਆਂ ਤਸਵੀਰਾਂ ਗੁਰੂ ਘਰਾਂ ਵਿੱਚ ਲਾਓਗੇ ਤੇ ਉਹਨਾਂ ਦੀ ਰਿਹਾਈ ਲਈ ਤਰਲੇ ਕੱਢਦੇ ਰਹੋ ਗੇ ਤਾਂ ਗੱਲ ਕੌਣ ਸੁਣੇ ਗਾ? ਦੂਜੀ ਗੱਲ ਇਹ ਕਿ ਜਿਹੜੇ ਐਸਜੀਪੀਸੀ ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ ਤੇ ਚੱਲੇ ਜਿਵੇਂ ਜਗੀਰ ਕੌਰ, ਬਡੂੰਗਰ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹ ਬਾਦਲਾਂ ਵਾਂਗ ਹੀ ਖਤਮ ਹੋ ਜਾਣ ਗੇ। ਇਸ ਲਈ ਮੇਰੀ ਬੇਨਤੀ ਹੈ ਕਿ ਗੁਰੂ ਤੇ ਗੁਰੂਬਾਣੀ ਦੀ ਗੱਲ ਕਰਨ ਵਾਲੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਵਾਲਿਆਂ ਨੂੰ ਹੀ ਪੰਚ ਪ੍ਰਧਾਨੀ ਰਵਾਇਤੀ ਢੰਗ ਦੇ ਨਾਲ ਜਥੇਦਾਰ ਬਣਾਇਆ ਜਾਵੇ ਤਾਂ ਹੀ ਸਾਡੇ ਇਹਨਾਂ ਮਹਾਨ ਸੰਸਥਾਵਾਂ ਦਾ ਕੱਦ ਉੱਚਾ ਤੇ ਸੁੱਚਾ ਰਹਿ ਸਕੇ ਗਾ।“ ਬਾਦਲ ਪਰਿਵਾਰ ਅਤੇ ਉਸ ਦੇ ਚਹੇਤੇ ਟਿਕਟੂ ਅਤੇ ਭ੍ਰਿਸ਼ਟ ਆਗੂਆਂ ਨੇ ਕੇਵਲ ਸ਼ਰੋਮਣੀ ਕਮੇਟੀ ਦਾ ਮੈਂਬਰ ਬਣਨਾ ਸਿਆਸੀ ਪੌੜੀ ਚੜ੍ਹਨ ਦਾ ਇੱਕ ਰਸਤਾ ਬਣਾਉਣ ਜਿਸ ਨਾਲ਼ ਵਿਧਾਇਕ ਅਤੇ ਮੰਤਰੀ ਬਣਨ ਲਈ ਹੀ ਵਰਤਿਆ ਜੋ “ਟੌਹੜਾ-ਬਾਦਲ” ਸਮਝੌਤੇ ਤਹਿਤ ਵਾਪਰਦਾ ਰਿਹੈ ਜੋ ਕਾਮਯਾਬ ਹੋ ਜਾਂਦੇ ਸਿਆਸੀ ਪੌੜੀ ਚੜ੍ਹ ਜਾਂਦੇ ਜੋ ਰਹਿ ਜਾਂਦੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਅਧੀਨ ਪੈਂਦੇ ਹਲਕੇ ਦੇ ਗੁਰਦੁਆਰਾ ਸਾਹਿਬ ਸੰਭਾਲ਼ ਦਿੱਤੇ ਜਾਂਦੇ ਰਹੇ ਜੋ ਹੁਣ ਵੀ ਚੱਲ ਰਿਹਾ ਹੈ ਇਹ ਬਹੁਤ ਗਲਤ ਅਤੇ ਭ੍ਰਿਸ਼ਟ ਰਵਾਇਤ ਬਣ ਚੁੱਕੀ ਹਨ ਇਸ ਨਾਲ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਬਹੁਤ ਘਟਿਆ ਹੈ ਡੇਰੇ ਵੀ ਤਾਂ ਹੀ ਹੋਂਦ ਵਿੱਚ ਆਏ ਸੰਗਤ ਨੇ ਤਾਂ ਧਾਰਮਿਕ ਸਿੱਖਿਆ ਲੈਣੀ ਹੈ ਅਤੇ ਧਾਰਮਿਕ ਜੀਵਨ ਜਾਚ ਸਿੱਖਣੀ ਹੈ । ਡੇਰਿਆਂ ਦਾ ਵਾਧਾ ਬਾਦਲਾਂ ਨੇ ਕੀਤਾ ਹੈ ਉਹ ਵੀ ਸਿਆਸੀ ਲਾਹਾ ਲੈਣ ਲਈ ਸ਼ਰੋਮਣੀ ਕਮੇਟੀ ਦੀ ਗੋਲਕ ਟੌਹੜਾ ਕਾਰਜ ਕਾਲ ਤੋਂ ਸ਼ੁਰੂ ਹੋਇਆ ਅਤੇ ਜਦੋਂ ਟੌਹੜਾ ਧੜਾ ਕਮਜ਼ੋਰ ਹੋ ਗਿਆ ਤਾਂ ਬਾਦਲਾਂ ਨੇ ਗੁਰੂ ਦੀ ਗੋਲਕ ਰੱਜ ਕੇ ਦੁਰਵਰਤੋਂ ਕੀਤੀ ਜੋ ਨਿਰੰਤਰ ਜਾਰੀ ਹੈ ਕਿਉਂ ਕਿ ਸਲਾਨਾ ਚੋਣ ਸਮੇਂ ਕੋਈ ਮੈਂਬਰਾਂ ਨਾਲ਼ ਕੋਈ ਸਲਾਹ ਮਸ਼ਵਰਾ ਨਹੀਂ ਹੁੰਦਾ ਜਿਸ ਨੂੰ ਬਾਦਲ ਪਰਵਾਰ ਆਪਣਾ ਵਫ਼ਾਦਾਰ ਸਮਝਦਾ ਹੈ ਭਾਵ ਜਿਸ ਮੈਂਬਰ ਦੀ ਜ਼ਮੀਰ ਚੁੱਕੀ ਹੁੰਦੀ ਹੈ ਉਸ ਦਾ ਨਾਂ ਬੰਦ ਲਿਫ਼ਾਫ਼ਾ ਕਰਕੇ ਆਪਣੇ ਝੋਲ਼ੀ ਚੁੱਕ ਰਾਹੀਂ ਭੇਜ ਦਿੱਤਾ ਜਾਂਦਾ ਹੈ ਉਸ ਦੇ ਨਾਂ ਦਾ ਪ੍ਰਧਾਨ ਚੁਣਨ ਦਾ ਜੈਕਾਰਾ ਛੱਡ ਦਿੱਤਾ ਜਾਂਦਾ ਹੈ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਕਾਰਵਾਈ ਸਮੇਂ ਜਥੇਦਾਰ ਸਿੰਘ ਸਾਹਿਬ ਵੀ ਹਾਜ਼ਰ ਹੁੰਦੇ ਹਨ ਉਹ ਵੀ ਜੈਕਾਰਾ ਦਾ ਜਵਾਬ ਹੱਥ ਖੜ੍ਹੇ ਕਰਕੇ ਦਿੰਦੇ ਹਨ । ਗਿਆਨੀ ਜੀ ਮੈਂ ਇੱਕ ਸਿੱਖ ਹਾਂ ਬਾਦਲ ਦਲ ਦਾ ਮੈਂਬਰ ਨਹੀਂ ਰਿਹਾ ਪਰ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਦਾ ਮੈਂਬਰ /ਡੈਲੀਗੇਟ ਰਿਹਾ ਹਾਂ ਅਤੇ ਜਦੋਂ 15 ਦਿਸੰਬਰ 1999 ਨੂੰ ਸਰਦਾਰ ਰਵੀ ਇੰਦਰ ਸਿੰਘ ਨੂੰ ਦਲ ਵਿੱਚੋਂ ਬਾਦਲ ਨੇ ਕੱਢਿਆ ਸੀ ਮੈਂ ਵੀ ਉਹਨਾਂ ਦੇ ਨਾਲ਼ ਬਾਹਰ ਆਉਣ ਦਾ ਫੈਸਲਾ ਲਿਆ ਸੀ ਬਾਦਲ ਪਰਵਾਰ ਦੀ ਗੁਲਾਮੀ ਕਰਨ ਨਾਲ਼ੋਂ ਸਰਦਾਰ ਰਵੀ ਇੰਦਰ ਸਿੰਘ ਦਾ ਸਾਥ ਦੇਣਾ ਠੀਕ ਸਮਝਿਆ ਪਰ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜ਼ਾਦੀ ਲਈ ਬਾਦਲ ਰਹਿਤ ਕਰਨ ਲਈ ਦਿੱਲੋ ਅਰਦਾਸ ਕਰਦਾ ਹਾਂ ਕਿਉਂ ਕਿ ਇਹ ਸੰਸਥਾਵਾਂ ਸਿੱਖਾਂ ਦੀ ਬਿਹਤਰੀ ਲਈ ਹੋਂਦ ਵਿੱਚ ਆਈਆਂ ਸਨ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਬਾਦਲਾਂ ਨੂੰ ਲਾਂਭੇ ਕਰਨ ਦਾ ਫੁਰਮਾਨ ਕਰੋ ਅਤੇ ਮਨਪ੍ਰੀਤ ਸਿੰਘ ਇਯਾਲੀ ਨੂੰ ਕਾਇਮ ਮੁਕਾਮ ਪ੍ਰਧਾਨ ਬਣਾ ਕੇ ਦਲ ਦੇ ਪ੍ਰਧਾਨ ਦੀ ਪੰਚ ਪ੍ਰਧਾਨੀ ਰਵਾਇਤ ਅਨੁਸਾਰ ਨਵੇਂ ਪ੍ਰਧਾਨ ਬਣਾਉਣ ਦੀ ਰਵਾਇਤ ਸ਼ੁਰੂ ਕੋ ਤਾਂ ਜੋ ਸ਼ਹੀਦਾਂ ਦੀ ਜਥੇਬੰਦੀਆਂ ਨੂੰ ਮੁੜ ਤਾਕਤਵਰ ਬਣਾਇਆ ਜਾ ਸਕੇ ।

Check Also

“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ

🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …