Breaking News

ਡੇਰਾ ਸਿਰਸਾ ਦੇ ਵਕੀਲ ਅਤੇ ਬਾਦਲਾਂ ਦੇ ਨਜ਼ਦੀਕੀ ਵਕੀਲ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਲਾਉਣਾ ਨਿੰਦਣਯੋਗ
ਭਗਵੰਤ ਮਾਨ ਅਤੇ ਉਹਨਾਂ ਰਾਹ ਮਾਰਗ ਦਰਸ਼ਕ ਕੇਜਰੀਵਾਲ ਅਤੇ ਰਾਘਵ ਚੱਢਾ ਸਿੱਖਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕ ਰਹੇ ਹਨ : ਰਜਿੰਦਰ ਸਿੰਘ ਬਡਹੇੜੀ

ਤੇਜਲ ਗਿਆਨ ਚੰਡੀਗੜ੍ਹ। ਉੱਘੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਮੁੱਖ ਮੰਤਰੀ ਭਗਵੰਤ ਨਾਨ ਵੱਲੋਂ ਐਡਵੋਕੇਟ ਵਿਨੋਦ ਘਈ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਭਗਵੰਤ ਮਾਨ ਅੱਖਾਂ ਬੰਦ ਕਰਕੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਤਿਆਰ ਕਰਵਾਏ ਹੁਕਮਾਂ ‘ਤੇ ਦਸਤਖਤ ਕਰ ਰਹੇ ਹਨ ਜੋ ਅੱਜ ਇਹ ਨਿਯੁਕਤੀ ਕੀਤੀ ਹੈ ਇਸ ਨਾਲ਼ ਸਿੱਖਾਂ ਦੇ ਜਜਬਾਤਾਂ ਨਾਲ ਖੇਡਿਆ ਹੈ ਅਤੇ ਜ਼ਖ਼ਮਾਂ ‘ਤੇ ਨਮਕ ਛਿੜਕਿਆ ਹੈ । ਬਡਹੇੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਢੇ ਹੱਥੀਂ ਲੈਂਦਿਆਂ ਆਖਿਆ ਕਿ ਮੁੱਖ ਮੰਤਰੀ ਦੀ ਕੁਰਸੀ ਚਾਰ ਦਿਨ ਲਈ ਹੈ ਪੰਜਾਬ ਦੇ ਲੋਕ ਅਤੇ ਸਿੱਖ ਹਮੇਸ਼ਾ ਇੱਥੇ ਹੀ ਰਹਿਣੇ ਹਨ ਜੋ ਹਸ਼ਰ ਬਾਦਲਾਂ ਦਾ ਹੋਇਆ ਹੈ ਡੇਰੇ ਵਾਲੇ ਨਾਲ਼ ਯਾਰੀ ਲਾਉਣ ਕਰਕੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਹੈ ਬਾਦਲਾਂ ਖ਼ਿਲਾਫ਼ ਕਾਰਵਾਈ ਨਾ ਕਰਨ ਕਰਕੇ ਇਹੋ ਹਾਲ ਸ੍ਰੀ ਮਾਨ ਭਗਵੰਤ ਮਾਨ ਤੁਹਾਡਾ ਵੀ ਹੋਵੇਗਾ ਹਾਲ਼ੇ ਵੀ ਬਸੰਤੀ ਪੱਗ ਦੀ ਲਾਜ ਬਚਾ ਲਓ ਅਤੇ ਇਨਕਲਾਬੀ ਬਣੋ । ਵਿਨੋਦ ਘਈ ਦੀ ਨਿਯੁਕਤੀ ਰੱਦ ਕਰੋ ਜੋ ਸਿਰਸੇ ਡੇਰੇ ਵਾਲੇ ਦਾ ਵਕੀਲ ਹੈ ਅਤੇ ਬਾਦਲਾਂ ਦਾ ਪੁਰਾਣਾ ਸਾਥੀ ਹੈ ਇਸ ਦੇ ਭਰਾ ਚਰਨ ਦਾਸ ਘਈ ਨੇ ਬਾਦਲ ਦੀ ਮਿਹਰ ਨਾਲ਼ 1985 ਵਿੱਚ ਮੋਗਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਚੋਣ ਲੜੀ ਸੀ ਅਤੇ ਹਾਰਿਆ ਸੀ ।ਹੁਣ ਕਿਸੇ ਜਜ਼ਬਾਤੀ ਸਿੱਖ ਵਕੀਲ ਨੂੰ ਐਡਵੋਕੇਟ ਜਨਰਲ ਨਿਯੁਕਤ ਕਰੋ ।

Check Also

“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ

🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …