ਤੇਜਲ ਗਿਆਨ ਚੰਡੀਗੜ੍ਹ : ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਜੋ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਦੇ ਡੈਲੀਗੇਟ ਵੀ ਰਹਿ ਚੁੱਕੇ ਹਨ ਨੇ ਅੱਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦਾ ਸਾਰਾ ਜੱਥੇਬੰਦਕ ਅਤੇ ਇਕਾਈ ਭੰਗ ਕਰਨ ਨੂੰ ਤਾਨਾਸ਼ਾਹੀ ਅਤੇ ਬੁਖਲਾਹਟ ਵਿੱਚ ਕੀਤਾ ਫੈਸਲਾ ਦੱਸਿਆ । ਬਡਹੇੜੀ ਨੇ ਪ੍ਰੈੱਸ ਬਿਆਨ ਵਿੱਚ ਆਖਿਆ ਕਿ ਜਦੋਂ ਤੋਂ ਸ਼ਰੋਮਣੀ ਅਕਾਲੀ ਦਲ ਬਾਦਲ ਪਰਵਾਰ ਦੇ ਕਬਜ਼ੇ ਵਿੱਚ ਹੈ ਉਦੋਂ ਤੋਂ ਦਲ ਦੀ ਹਾਲਤ ਬੰਦ ਤੋਂ ਬਦਤਰ ਹੋਈ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਗਲਤ ਤਰੀਕੇ ਨਾਲ਼ ਪ੍ਰਧਾਨ ਬਣਾਇਆ ਸੀ ਸਾਰੀ ਸੀਨੀਅਰ ਲੀਡਰਸ਼ਿਪ ਅੰਦਰੋਂ ਨਰਾਜ਼ ਸੀ ਕੇਵਲ ਬਾਦਲ ਪਰਵਾਰ ਦੇ ਸਭ ਤੋਂ ਵੱਡੇ ਚਮਚੇ ਰਾਜਪੂਤ ਆਗੂ ਬਲਵਿੰਦਰ ਸਿੰਘ ਭੂੰਦੜ ਦੰਦੀਵਾਲ ਹੀ ਨਾਲ ਹਨ ਬਾਕੀ ਸਾਰੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਰਵੱਈਏ ਤੋਂ ਨਾਖੁਸ਼ ਹਨ ਸਾਰੇ ਸੁਖਬੀਰ ਨੂੰ ਬਤੌਰ ਪ੍ਰਧਾਨ ਦੇਖਣਾ ਨਹੀਂ ਚਾਹੁੰਦੇ ਸੁਖਬੀਰ ਨੇ ਆਪਣੀ ਚਮੜੀ ਬਚਾਉਣ ਲਈ ਦਲ ਦਾ ਢਾਂਚਾ ਹੀ ਭੰਗ ਕਰ ਦਿੱਤਾ ਪਰ ਇਸ ਚਲਾਕੀ ਵਾਲ਼ੀ ਨਾਲ਼ ਵੀ ਬਾਦਲ ਪਰਵਾਰ ਮੁੜ ਰਾਜਨੀਤੀ ਵਿੱਚ ਪੈਰ ਨਹੀਂ ਜਮਾ ਸਕੇਗਾ ।ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ 18 ਸਤੰਬਰ 2011 ਨੂੰ ਹੋਈ ਸੀ ਜੋ ਪੰਜ ਸਾਲ ਦੀ ਟਰਮ 2016 ਵਿੱਚ ਕਰ ਚੁੱਕੀ ਹੈ ਲਟਕਾਈ ਜਾ ਰਹੀ ਹੈ ਕਿਉਂ ਕਿ ਉਹਨਾਂ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਜੇਕਰ ਚੋਣ ਹੋਵੇ ਤਾਂ ਉਹਨਾਂ ਦਾ ਧੜਾ ਬੁਰੀ ਤਰਾਂ ਹਾਰ ਜਾਵੇਗਾ ਜਿਸ ਨਾਲ਼ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਸਿੱਖ ਕੌਮ ਨੂੰ ਪ੍ਰਵਾਨਿਤ ਚੁਣਿਆਂ ਜਾਵੇਗਾ ਅਤੇ ਬਾਦਲ ਪਰਵਾਰ ਨੂੰ ਸਿੱਖ ਘਰ ਬਿਠਾ ਦੇਣਗੇ ਜਾਂ ਉਹਨਾਂ ਦੇ ਰਾਜ ਸਮੇਂ ਕੀਤਾ ਕੰਮਾਂ ਕਰਕੇ ਬਾਕੀ ਦਾ ਜੀਵਨ ਜੇਲ੍ਹ ਵਿੱਚ ਬਿਤਾਉਣਾ ਪਵੇਗਾ। ਬਡਹੇੜੀ ਨੇ ਅਪੀਲ ਕੀਤੀ ਕਿ ਅਕਾਲੀ ਲੀਡਰਸ਼ਿਪ ਅਤੇ ਕਾਰਕੁੰਨ ਬਾਦਲ ਪਰਵਾਰ ਖ਼ਿਲਾਫ਼ ਝੰਡਾ ਚੁੱਕਣ ਜਿਵੇਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਜੁਰਅਤ ਕੀਤੀ ਹੈ ਤਾਂ ਸ਼ਹੀਦਾਂ ਦੀ ਜਥੇਬੰਦੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਬਚਾਇਆ ਜਾ ਸਕੇ ।
