ਚੰਡੀਗੜ੍ਹ। 6 ਸਤੰਬਰ (2022), ਸਿੱਖ ਕੌਮ ਦੇ ਮਹਾਨ ਵਿਦਵਾਨ, ਸਿੰਘ ਸਭਾ ਲਹਿਰ ਦੇ ਮੌਢੀ, 71 ਕਿਤਾਬਾਂ ਦੇ ਲਿਖਾਰੀ ਮਹਾਨ ਸਮਾਜ ਸੁਧਾਰਕ ਗਿਆਨੀ ਦਿੱਤ ਸਿੰਘ ਜੀ ਦੀ 121 ਵੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਪਾਲਟ ਨੰ.1, ਸੈਕਟਰ 28-ਏ, ਚੰਡੀਗੜ੍ਹ ਵਿਖੇ ਇਕ ਵਿਸ਼ਾਲ ਇਕੱਠ ਦੀ ਹਾਜ਼ਰੀ ਵਿੱਚ ਮਨਾਇਆ ਗਿਆ। ਇਸ ਸਮਾਗਮ ਵਿੱਚ ਪ੍ਰਧਾਨਗੀ ਮੰਡਲ ਵਿੱਚ ਡਾ. ਖੁਸ਼ਹਾਲ ਸਿੰਘ, ਪ੍ਰਿੰ. ਨਸੀਬ ਸਿੰਘ ਸੇਵਕ, ਪ੍ਰਿੰ. ਬਹਾਦਰ ਸਿੰਘ ਗੌਸਲ, ਸ. ਜਸਪਾਲ ਕੰਵਲ, ਸ. ਸੁਖਦੇਵ ਸਿੰਘ ਲਾਲ ਸ਼ਾਮਿਲ ਸਨ।
ਸਮਾਗਮ ਦੇ ਸ਼ੁਰੂ ਵਿੱਚ ਸ. ਅਵਤਾਰ ਸਿੰਘ ਮਹਿਤਪੁਰੀ ਵੱਲੋਂ ਆਈਆਂ ਹੋਈਆਂ ਪਤਬੰਤੀਆਂ ਸਖਸ਼ੀਅਤਾਂ ਨੂੰ ‘ਜੀ ਆਇਆ ਨੂੰ’ ਆਖਿਆ ਗਿਆ। ਪ੍ਰਧਾਨਗੀ ਮੰਡਲ ਦੀ ਹਾਜ਼ਰੀ ਵਿੱਚ ਸਮਾਗਮ ਦੇ ਪਹਿਲੇ ਪੜਾਅ ਵਿੱਚ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਵਿੱਚ ਪ੍ਰਮੁੱਖ ਸ. ਗੁਰਦਰਸ਼ਨ ਸਿੰਘ ਮਾਵੀ, ਸ੍ਰੀਮਤੀ ਦਵਿੰਦਰ ਕੌਰ ਢਿੱਲੋਂ, ਸ. ਰਣਜੋਧ ਸਿੰਘ ਰਾਣਾ, ਸ. ਜਗਤਾਰ ਸਿੰਘ ਜੋਗ, ਸ. ਅਮਰਜੀਤ ਸਿੰਘ, ਸ੍ਰੀ ਕ੍ਰਿਸ਼ਨ ਰਾਹੀ,, ਸ੍ਰੀ ਅਮਰਜੀਤ ਜੋਸ਼ੀ, ਸ. ਅਮਰਜੀਤ ਸਿੰਘ ਪਟਿਆਲਵੀ, ਸ. ਅਵਤਾਰ ਸਿੰਘ ਮਹਿਤਪੁਰੀ, ਸ. ਹਰਨਾਮ ਸਿੰਘ ਸ਼ਾਨ, ਗਗਨਦੀਪ ਕੌਰ, ਸ. ਧਿਆਨ ਸਿੰਘ ਕਾਹਲੋਂ, ਸ ਭੁਪਿੰਦਰ ਸਿੰਘ ਭਾਗੋਮਾਜਰਾ, ਸ ਸੇਵੀ ਰਾਇਤ ਜੀ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਖੂਬ ਕੀਲਿਆ।ਇਸ ਸਮਾਗਮ ਦਾ ਕੂੰਜੀਵਤ ਭਾਸ਼ਣ ਸ. ਰਾਜਵਿੰਦਰ ਸਿੰਘ ਰਾਹੀ ਨੇ ਵਿਸਥਾਰ ਪੂਰਵਕ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਬਾਰੇ ਦਿੱਤੀ। ਬੋਲਣ ਵਾਲੇ ਹੋਰ ਬੁਲਾਰਿਆਂ ਵਿੱਚ ਡਾ. ਖੁਸ਼ਹਾਲ ਸਿੰਘ, ਪ੍ਰਿੰ. ਨਸੀਬ ਸਿੰਘ ਸੇਵਸ, ਪ੍ਰਿੰ. ਬਹਾਦਰ ਸਿੰਘ ਗੋਸਲ, ਸੁਖਦੇਵ ਸਿੰਘ ਲਾਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਦੂਜੇ ਪੜਾਅ ਵਿੱਚ ਤਿੰਨ ਮਹਾਨ ਸ਼ਖਸੀਅਤਾਂ ਜਿਨ੍ਹਾਂ ਵਿੱਚ ਡਾ. ਖੁਸ਼ਹਾਲ ਸਿੰਘ, ਜਸਵਿੰਦਰ ਸਿੰਘ ਖਾਲਸਾ ਦੁਬਈ ਵਾਲੇ ਅਤੇ ਗਰਮੀਤ ਸਿੰਘ ਮਾਛੀਵਾੜੇ ਵਾਲੇ ਸ਼ਾਮਿਲ ਸਨ। ਇਹਨਾਂ ਸ਼ਖਸੀਅਤਾਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਇਕ ਸ਼ਾਲ, ਸਨਮਾਨ ਪੱਤਰ, ਮੋਮੈਂਟ, ਕਿਤਾਬਾਂ ਦਾ ਸੈਟ ਅਤੇ ਗਿਆਨੀ ਦਿੱਤ ਸਿੰਘ ਜੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਸ਼ਖਸੀਅਤਾਂ ਬਾਰੇ ਪਰਚੇ ਸ੍ਰੀ. ਅਮਰਜੀਤ ਜ਼ੋਸੀ, ਸ. ਰਣਬੀਰ ਸਿੰਘ ਅਤੇ ਜਸਪਾਲ ਸਿੰਘ ਕਲੌੜ ਵੱਲੋੰ ਪੜ੍ਹੇ ਗਏ। ਸਮਾਗਮ ਦੀ ਹੋਰ ਖਾਸ ਗੱਲ ਰਹੀ ਕਿ ਕਵਿਤਾਵਾਂ ਪੜ੍ਹਨ ਵਾਲੇ ਸਭ ਕਵੀਆਂ ਨੂੰ ਸੰਸਥਾ ਵੱਲੋਂ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਬਾਰੇ ਪੁਸਤਕਾਂ ਸਨਮਾਨ ਤੇ ਤੌਰ ਤੇ ਦਿੱਤੀਆਂ ਗਈਆ। ਇਸ ਸਮਾਗਮ ਵਿੱਚ ਉੱਚ ਕੋਟੀ ਦੇ ਵਿਦਵਾਨਾਂ, ਬੁੱਧੀਜੀਵਿਆਂ, ਸਾਹਿਤਕਾਰਾਂ, ਕਵੀਆਂ ਅਤੇ ਗਾਇਕਾਂ ਨੇ ਭਾਗ ਲਿਆ। ਜਿਹਨਾਂ ਵਿੱਚ ਪ੍ਰਮੁੱਖ, ਸਰਦਾਰ ਰਾਜਿੰਦਰ ਸਿੰਘ ਬਡਹੇੜੀ, ਡਾ. ਨਿਰਵੈਰ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ, ਪ੍ਰੀਤਮ ਸਿੰਘ ਰੂਪਾਲ, ਸਰਬਜੀਤ ਸਿੰਘ ਧਾਲੀਵਾਲ, ਹਮੀਰ ਸਿੰਘ, ਸ. ਜੀਵਨ ਸਿੰਘ, ਸ. ਸੁੱਚਾ ਸਿੰਘ ਕਲੌੜ, ਖੇਮ ਸਿੰਘ, ਜੀਤ ਸਿੰਘ ਸੋਮਲ, ਅਜਾਇਬ ਸਿੰਘ ਔਜਲਾ, ਧਨਵੰਤ ਸਿੰਘ ਹੀਰਾ, ਹਰੀ ਸਿੰਘ ਕਲੌੜ, ਗੁਰਮੀਤ ਸਿੰਘ, ਬਲਦੇਵ ਸਿੰਘ, ਸਵਰਨ ਸਿੰਘ, ਫੌਜਾ ਸਿੰਘ, ਸ. ਗੁਰਮੁੱਖ ਸਿੰਘ, ਸ੍ਰੀਮਤੀ ਸਰਬਜੀਤ ਕੌਰ ਸੀਨੀਅਰ ਬਰਾਂਚ ਮੈਨੇਂਜਰ ਐਲ. ਆਈ. ਸੀ ਅਤੇ ਸ. ਜਸਪਾਲ ਸਿੰਘ ਸਿੱਧੂ ਸ਼ਾਮਿਲ ਸਨ। ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਮੁੱਖੀ ਅਤੇ ਭਾਈ ਦਿੱਤ ਸਿੰਘ ਪਤ੍ਰਿਕਾ ਦੇ ਮੁੱਖ ਸੰਪਾਦਕ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਸੰਪਾਦਕ ਸਾ. ਅਵਤਾਰ ਸਿੰਘ ਮਹਿਤਪੁਰੀ ਨੇ ਬਾਖੂਬੀ ਨਿਭਾਈ। ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ। ਕਿ ਅਜਿਹੇ ਸਮਾਗਮ ਸੰਸਥਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਹਨ ਅਤੇ ਇਹਨਾਂ ਵਿੱਚ 40 ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
Check Also
“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ
🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …