
ਤੇਜਲ ਗਿਆਨ ਚੰਡੀਗੜ੍ਹ। ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਸ੍ਰੀ ਮੁਲਾਇਮ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਉਹਨਾਂ ਆਖਿਆ ਕਿ ਸ੍ਰੀ ਮੁਲਾਇਮ ਸਿੰਘ ਯਾਦਵ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਅਕਾਲ ਚਲਾਣਾ ਕਰ ਗਏ ਹਨ ਜੋ ਕਿ ਕਦੇ ਵੀ ਨਾ ਪੂਰਿਆ ਜਾਣਾ ਘਾਟਾ ਹੈ ਯਾਦਵ ਜੀ ਸਿੱਖ ਕੌਮ ਦੇ ਇਕ ਬਹੁਤ ਵੱਡੇ ਸ਼ੁਭ ਚਿੰਤਕ , ਤੇਂ ਸਿੱਖ ਕੌਮ ਪ੍ਰਤੀ ਬਹੁਤ ਚੰਗੀ ਭਾਵਨਾ ਰੱਖਣ ਵਾਲੇ ਇਨਸਾਨ ਸਨ । ਉਹਨਾਂ ਨੇ ਸੰਨ 1984ਵਿੱਚ ਵੀ ਸਿੱਖਾਂ ਦਾ ਬਹੁਤ ਸਾਥ ਦਿੱਤਾ। ਜਦੋਂ 1988 ਵਿੱਚ ਉਹ ਭਾਰਤ ਦੇ ਰੱਖਿਆ ਮੰਤਰੀ ਬਣੇ ਤਾਂ ਓਹਨਾ ਨੇ ਸਿੱਖ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਦਾਖਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਅੱਜ ਸਾਡੀ ਕੌਮ ਦਾ ਇਕ ਚੰਗਾ ਮਿੱਤਰ ਦੁਨੀਆਂ ਤੋਂ ਚਲਾ ਗਿਆ। ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
