Breaking News

ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਸੀਨੀਅਰ ਪੱਤਰਕਾਰ ਸ੍ਰੀ ਨਿਰੰਜਨ ਸਿੰਘ ਪਰਵਾਨਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ

ਤੇਜਲ ਗਿਆਨ। ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਸ੍ਰੀ ਐਨ.ਐਸ ਪਰਵਾਨਾ ਜੀ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਆਖਿਆ ਪਰਵਾਨਾ ਜੀ ਨੂੰ ਉਨ੍ਹਾਂ ਦੀ ਅਸਲ, ਨਿਰਪੱਖ ਪੱਤਰਕਾਰੀ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਡਹੇੜੀ ਨੇ ਦੱਸਿਆ ਕਿ ਪਰਵਾਨਾ ਜੀ ਮੇਰੇ ਸਵਰਗ-ਵਾਸੀ ਪਿਤਾ ਜਥੇਦਾਰ ਅਜਾਇਬ ਸਿੰਘ ਬਡਹੇੜੀ ਦੇ ਮਿੱਤਰ ਰਹੇ ਅਤੇ ਉਹਨਾਂ ਦਾ ਹੋਣਹਾਰ ਸਪੁੱਤਰ ਐੱਸ.ਪੀ.ਸਿੰਘ ਅਤੇ ਮੈਂ ਜਮਾਤੀ ਰਹੇ ਹਾਂ ਅਤੇ ਚੰਗੇ ਮਿੱਤਰ ਵੀ ਹਾਂ ।ਪਰਵਾਨਾ ਜੀ ਚੰਡੀਗੜ੍ਹ ਦੇ ਸਭ ਤੋਂ ਪੁਰਾਣੇ ਅਤੇ ਸੀਨੀਅਰ ਪੱਤਰਕਾਰ ਸਨ ਜਿਹਨਾਂ ਨੇ ਉਰਦੂ ਦੇ ਅਖਬਾਰ ਹਿੰਦ ਸਮਾਚਾਰ , ਪੰਜਾਬੀ ਜੱਗਬਾਣੀ ਅਤੇ ਅਜੀਤ ਅਖਬਾਰ ਲਈ ਪੱਤਰਕਾਰੀ ਦਾ ਜ਼ਿਕਰਯੋਗ ਕੰਮ ਕੀਤਾ ਹੈ ।ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ ।

Check Also

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ

🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …