ਤੇਜਲ ਗਿਆਨ ਚੰਡੀਗੜ੍ਹ। ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਪੰਜਾਬੀ ਦੇ ਪ੍ਰਮੱਖ ਅਖਬਾਰ ਅਤੇ ਪੰਜਾਬ ਦੀ ਆਵਾਜ਼ ਦੇ ਨਾਂ ਨਾਲ਼ ਜਾਣੇ ਜਾਂਦੇ ਅਜੀਤ ਅਖਬਾਰ ਅਤੇ ਅਖਬਾਰ ਦੇ ਪੱਤਰਕਾਰਾਂ ਨਾਲ਼ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸ੍ਰੀ ਬਡਹੇੜੀ ਨੇ ਆਖਿਆ ਕਿ ਪੰਜਾਬੀ ਦਾ ਅਜੀਤ ਅਖਬਾਰ ਹਮੇਸ਼ਾ ਨਿਰਪੱਖ ਅਤੇ ਬੇਖੌਫ ਹੋ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ ਇਸ ਨੂੰ ਦਬਾਇਆ ਨਹੀਂ ਜਾ ਸਕਦਾ ਕਿਉਂਕਿ ਪੰਜਾਬ ਦੇ ਕਾਲ਼ੇ ਦਿਨਾਂ ਵਿੱਚ ਵੀ ਅਜੀਤ ਨੇ ਨਿੱਡਰਤਾ ਨਾਲ਼ ਬਹੁਤ ਹੀ ਪ੍ਰਭਾਵਸ਼ਾਲੀ ਰੋਲ ਕੀਤਾ ਹੈ ਹੁਣ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਧੱਕਾ ਕਰ ਰਹੀ ਹੈ ਅਤੇ ਪੱਤਰਕਾਰਾਂ ਅਤੇ ਫ਼ੋਟੋਗਰਾਫਰਾਂ ‘ਤੇ ਬੇਤੁਕੀਆਂ ਪਾਬੰਦੀਆਂ ਲਗਾ ਹੈ ਅਤੇ ਵਿਤਕਰਾ ਕਰ ਰਹੀ ਹੈ ਜੋ ਇੱਕ ਮਾੜੀ ਸੋਚ ਦਾ ਲੱਛਣ ਹੈ ਨਾਹੀ ਅਖਬਾਰ ਨੂੰ ਦਬਾ ਸਕਦਾ ਹੈ ਅਤੇ ਨਾਹੀ ਇਸ ਦੀ ਲੋਕਪ੍ਰਿਅਤਾ ਨੂੰ ਘਟਾ ਸਕਦਾ ਹੈ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਸ਼ੋਭਾ ਨਹੀਂ ਦਿੰਦੀਆਂ ਸਗੋਂ ਕੇਵਲ ਸਰਕਾਰ ਦੀ ਤੰਗ ਦਿਲੀ ਦਾ ਪ੍ਰਦਰਸ਼ਨ ਹੀ ਕਰਦੀਆਂ ਹਨ । ਬਡਹੇੜੀ ਨੇ ਆਖਿਆ ਕਿ ਲੋਕਤੰਤਰੀ ਦੇਸ਼ ਵਿੱਚ ਕਿਸੇ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਸਰਕਾਰ ਨੂੰ ਪੱਖਪਾਤੀ ਕਾਰਵਾਈ ਤੁਰੰਤ ਬੰਦ ਕਰਨੀ ਚਾਹੀਦੀ ਹੈ।
Check Also
ਬਡਹੇੜੀ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਤਿੱਖਾ ਵਿਰੋਧ “ਕੇਂਦਰ ਸਰਕਾਰ ਪੰਜਾਬ ਵਿਰੁੱਧ ਸਾਜ਼ਿਸ਼ਾਂ ਬੰਦ ਕਰੇ”
🔊 Listen to this ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਲੰਬੜਦਾਰ ਯੂਨੀਅਨ ਅਤੇ …