ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਆਖਿਆ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਏ ਹੋਏ ਦੇਸ਼ ਦੇ ਪ੍ਰੋੜ ਸਿਆਸਤਦਾਨ, ਸਿੱਖ ਕੌਮ ਦੇ ਮਹਾਨ ਚਿੰਤਕ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੂਰਨ ਨਿਧੜਕਤਾ ਤੇ ਬੁਲੰਦੀ ਨਾਲ਼ ਸੂਬੇ ਦੇ ਧਾਰਮਿਕ, ਸਮਾਜਿਕ ਤੇ ਰਾਜਸੀ ਅਹਿਮ ਮਸਲਿਆਂ ‘ਤੇ ਲੋਕਾਂ ਦੀ ਆਵਾਜ਼ ਬਣਦੇ ਰਹੇ ਵੱਡੇ ਭਾਅ ਜੀ ਸ. ਬੀਰਦਵਿੰਦਰ ਸਿੰਘ ਅੱਜ ਸਰੀਰਕ ਤੌਰ ‘ਤੇ ਸਦੀਵੀ ਵਿਛੋੜਾ ਦੇ ਗਏ ਹਨ । ਸਰਦਾਰ ਸਾਹਿਬ,ਜੋ ਕਿ 1980 ਵਿੱਚ ਪਹਿਲੀ ਵਾਰ ਪੰਜਾਬ ਦੇ ਵਿਧਾਇਕ ਬਣੇ ਸਨ ਅਤੇ ਦੂਜੀ ਵਾਰ ਹਲਕਾ ਖਰੜ ਤੋਂ ਵਿਧਾਇਕ ਬਣੇ ਉਨ੍ਹਾਂ ਨੂੰ ਸੂਬੇ ਦਾ ਡਿਪਟੀ ਸਪੀਕਰ ਹੋਣ ਦਾ ਵੀ ਮਾਣ ਹਾਸਲ ਹੋਇਆ। ਉਨ੍ਹਾਂ ਨੇ ਆਪਣੀਆਂ ਲਿਖਤਾਂ ਤੇ ਬੁਲੰਦ ਆਵਾਜ਼ ਨਾਲ ਪੰਜਾਬ ਦੀ ਜੋ ਨਿਸ਼ਕਾਮ ਸੇਵਾ ਕੀਤੀ,ਉਸ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਬੇਸ਼ੱਕ ਸਾਡੇ ਗੰਦੇ ਸਿਆਸੀ ਸਿਸਟਮ ਨੇ ਉਨ੍ਹਾਂ ਨੂੰ ਹਮੇਸ਼ਾਂ ਨੁੱਕਰੇ ਲਾ ਕੇ ਰੱਖਿਆ,ਪਰ ਫਿਰ ਵੀ ਉਨ੍ਹਾਂ ਈਨ ਨਾ ਮੰਨੀ ਤੇ ਬੇਬਾਕ ਹੋ ਕੇ ਆਪਣੇ ਪੰਜਾਬ ਤੇ ਸਿੱਖ ਕੌਮ ਪ੍ਰਤੀ ਫ਼ਰਜ਼ਾਂ ਨੂੰ ਆਖਰੀ ਦਮ ਤੱਕ ਨਿਭਾਉਂਦੇ ਰਹੇ। ਇਸ ਕੋਹਿਨੂਰ ਹੀਰੇ ਦੇ ਖੁੱਸ ਜਾਣ ਦਾ ਬੇਹੱਦ ਦੁੱਖ ਹੈ।
ਉਨ੍ਹਾਂ ਦੀ ਮੌਤ ਉੱਤੇ ਪਰਿਵਾਰ ਤੇ ਉਨ੍ਹਾਂ ਦੇ ਸਮੂਹ ਸਨੇਹੀਆਂ ਨਾਲ ਦਿਲੀ ਹਮਦਰਦੀ ਹੈ। ਵਾਹਿਗੁਰੂ ਵਿੱਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।
Check Also
ਬਡਹੇੜੀ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਤਿੱਖਾ ਵਿਰੋਧ “ਕੇਂਦਰ ਸਰਕਾਰ ਪੰਜਾਬ ਵਿਰੁੱਧ ਸਾਜ਼ਿਸ਼ਾਂ ਬੰਦ ਕਰੇ”
🔊 Listen to this ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਲੰਬੜਦਾਰ ਯੂਨੀਅਨ ਅਤੇ …