ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਵੱਲੋਂ ਕੁਰਾਲੀ ਨਾਲ਼ ਸੰਬੰਧਿਤ ਪੱਤਰਕਾਰ ਹਰਮੀਤ ਸਿੰਘ ਖ਼ੁਸ਼ੀ ਦੇ ਸਤਿਕਾਰਯੋਗ ਸ੍ਰੀ ਰਣਧੀਰ ਸਿੰਘ ਦੀ ਬੀਤੇ ਦਿਨ ਸੜਕ ਹਾਦਸੇ ਵਿੱਚ ਹੋਈ ਮੌਤ ‘ਤੇ ਗ਼ਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ।ਸ੍ਰੀ ਬਡਹੇੜੀ ਵੱਲੋਂ ਪ੍ਰੈੱਸ ਬਿਆਨ ਵਿੱਚ ਆਖਿਆ ਕਿ ਸ੍ਰੀ ਰਣਧੀਰ ਸਿੰਘ ਇੱਕ ਸੁਲਝੇ ਹੋਏ ਸਿਆਣੇ ਸਮਾਜ ਸੇਵੀ ਸਨ ਜਿਨ੍ਹਾ ਦੇ ਅਚਾਨਕ ਅਕਾਲ ਚਲਾਣੇ ਨਾਲ਼ ਪਰਵਾਰ ਅਤੇ ਸਮਾਜ ਨੂੰ ਕਦੇ ਵੀ ਨਾ ਪੂਰਿਆ ਜਾ ਸਕਣ ਵਾਲ਼ਾ ਘਾਟਾ ਪਿਆ ਹੈ । ਉਹਨਾਂ ਆਖਿਆ ਕਿ ਹਾਦਸੇ ਵਾਲ਼ੇ ਵਾਹਨ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਿ੍ਰਤਕ ਦੇ ਪਰਵਾਰ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇ । ਬਡਹੇੜੀ ਨੇ ਮਿ੍ਰਤਕ ਦੇ ਸਪੁੱਤਰ ਪੱਤਰਕਾਰ ਹਰਮੀਤ ਸਿੰਘ ਅਤੇ ਪਰਵਾਰ ਨਾਲ਼ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਵਾਰ ਅਤੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।
Check Also
ਬਡਹੇੜੀ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਤਿੱਖਾ ਵਿਰੋਧ “ਕੇਂਦਰ ਸਰਕਾਰ ਪੰਜਾਬ ਵਿਰੁੱਧ ਸਾਜ਼ਿਸ਼ਾਂ ਬੰਦ ਕਰੇ”
🔊 Listen to this ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਲੰਬੜਦਾਰ ਯੂਨੀਅਨ ਅਤੇ …