ਉੱਘੇ ਕਿਸਾਨ ਨੇਤਾ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਉੱਘੇ ਪੱਤਰਕਾਰ ਅਤੇ ਸੰਪਾਦਕ ਪਹਿਰੇਦਾਰ ਅਖਬਾਰ ਸ੍ਰੀ ਜਸਪਾਲ ਸਿੰਘ ਹੇਰਾਂ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਦੀ ਬੁਲੰਦ ਸਿੱਖ ਅਵਾਜ਼ ਜੋ ਇਸ ਫ਼ਾਨੀ ਸੰਸਾਰ ਨੂੰ ਅੱਜ ਬੇਵਕਤ ਸਦਾ ਲਈ ਅਲਵਿਦਾ ਕਹਿ ਗਏ ਜਾਣ ਨਾਲ ਪੰਜਾਬ ਸਿੱਖ ਕੌਮ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ । ਸ੍ਰੀ ਹੇਰਾਂ ਨੇ ਪੱਤਰਕਾਰੀ ਦੇ ਖੇਤਰ ਆਪਣੀ ਦੀ ਵੱਖਰੀ ਪਛਾਣ ਰਾਹੀਂ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੀ ਸਿੱਖ ਸਿਆਸਤ ਅਤੇ ਸਭਿਆਚਾਰ ਨੂੰ ਨਵੇਂ ਸਿਖਰਾਂ ਤੇ ਪਹੁੰਚਾਇਆ। ਸਾਫ ਸੁਥਰੀ ਪੱਤਰਕਾਰੀ ਅਤੇ ਬੁਲੰਦ ਅਵਾਜ਼ ਵਾਲੇ ਇਸ ਮਹਾਨ ਪੱਤਰਕਾਰ ਦੇ ਦੇ ਚਲੇ ਜਾਣ ਨਾਲ ਪੱਤਰਕਾਰ ਭਾਈਚਾਰੇ ਨੂੰ ਬਹੁਤ ਵੱਡਾ ਵਾਲਾ ਘਾਟਾ ਪਿਆ ਹੈ। ਸ੍ਰੀ ਹੇਰਾਂ ਨੇ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ ਯੋਗਦਾਨ ਪਾਇਆ ਹੈ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਅਤੇ ਪੰਜਾਬੀ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਹਨਾਂ ਦੀ ਚਲਾਈ ਪੰਜਾਬੀ ਦੀ ਜਜ਼ਬਾਤੀ ਤਰਜ਼ਮਾਨੀ ਕਰਦੀ ਅਖਬਾਰ ਆਪ ਦੀ ਆਵਾਜ਼ ਬਣ ਕੇ ਯਾਦਾਂ ਤਾਜ਼ੀਆਂ ਕਰਵਾਉਣ ਵਿੱਚ ਸਫ਼ਲ ਹੋਵੇ ।
Check Also
ਬਡਹੇੜੀ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਤਿੱਖਾ ਵਿਰੋਧ “ਕੇਂਦਰ ਸਰਕਾਰ ਪੰਜਾਬ ਵਿਰੁੱਧ ਸਾਜ਼ਿਸ਼ਾਂ ਬੰਦ ਕਰੇ”
🔊 Listen to this ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਲੰਬੜਦਾਰ ਯੂਨੀਅਨ ਅਤੇ …