ਚੰਡੀਗੜ੍ਹ ’ਚ ਨੰਬਰਦਾਰਾਂ ਦੀਆਂ ਖ਼ਾਲੀ ਆਸਾਮੀਆਂ ਛੇਤੀ ਪੁਰ ਹੋਣ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ:
ਚੰਡੀਗੜ੍ਹ ਨੰਬਰਦਾਰ ਯੂਨੀਅਨ ਦੀ ਇੱਕ ਮੀਟਿੰਗ ਅੱਜ ਪ੍ਰਧਾਨ ਸ. ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਹੋਈ; ਜਿਸ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਮੁਕੰਮਲ ਸਮਰਥਨ ਕੀਤਾ ਗਿਆ ਅਤੇ ਪੰਜਾਬ ਪੈਟਰਨ ਅਨੁਸਾਰਾ ਚੰਡੀਗੜ੍ਹ ਦੇ ਨੰਬਰਦਾਰਾਂ ਦੇ ਮਾਣ–ਭੱਤੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ।
ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉੱਘੇ ਸਿੱਖ ਕਿਸਾਨ ਆਗੂ ਸ. ਬਡਹੇੜੀ ਨੇ ਦੱਸਿਆ ਕਿ ਨੰਬਰਦਾਰਾਂ ਦੀਆਂ ਖ਼ਾਲੀ ਪਈਆਂ ਆਸਾਮੀਆਂ ਛੇਤੀ ਪੁਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤੇ ਨੰਬਰਦਾਰਾਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰੀ ਕੰਪਲੈਕਸ ਵਿੱਚ ਐਸਟੇਟ ਆੱਫ਼ਿਸ ’ਚ ਅਲਾਟ ਕੀਤਾ ਜਾਣਾ ਚਾਹੀਦਾ ਹੈ।
ਸ. ਬਡਹੇੜੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਨੰਬਰਦਾਰਾਂ ਨੂੰ ਮਿਲਣ ਵਾਲਾ 1,000 ਰੁਪਏ ਪ੍ਰਤੀ ਮਹੀਨਾ ਦਾ ਮਾਣ–ਭੱਤਾ ਪੰਜਾਬ ਰੈਵੇਨਿਊ ਐਕਟ ਅਨੁਸਾਰ ਵਧਾ ਕੇ 2,500 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦਾ ਹੈ।
ਅੱਜ ਦੀ ਮੀਟਿੰਗ ’ਚ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਦੇ ਨਾਲ ਰੁਲਦਾ ਸਿੰਘ – ਅਟਾਵਾ, ਸੁਸ਼ੀਲ ਕੁਮਾਰ, ਬਲਜਿੰਦਰ ਸਿੰਘ, ਗੁਲਾਬ ਸਿੰਘ, ਬਲਦੇਵ ਸਿੰਘ, ਪ੍ਰਹਿਲਾਦ ਸਿੰਘ, ਬਬਲਾ ਸਿੰਘ, ਰਾਜਿੰਦਰ ਸਿੰਘ – ਮਨੀਮਾਜਰਾ, ਦਲਜੀਤ ਸਿੰਘ, ਹਰਦਿਆਲ ਸਿੰਘ, ਗੁਰਚਰਨ ਸਿੰਘ ਬਹਿਲਾਣਾ, ਨਛੱਤਰ ਸਿੰਘ ਰਾਏਪੁਰ, ਬਲਜਿੰਦਰ ਸਿੰਘ ਮਲੋਆ, ਬਲਜੀਤ ਸਿੰਘ ਮਲੋਆ ਭਾਗ ਲਿਆ।