
ਆਲ ਇੰਡੀਆ ਜੱਟ ਮਹਾਂਸਭਾ, ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ ਪੰਜਾਬ ਦੇ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ
ਜੱਟ ਭਾਈਚਾਰੇ ਤੇ ਕਿਸਾਨਾਂ ਦੇ ਨਾਲ–ਨਾਲ ਪੰਜਾਬ ਦੇ ਹਰ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਆਸ ਪ੍ਰਗਟਾਈ
ਤੇਜਲ ਗਿਆਨ ਚੰਡੀਗੜ੍ਹ:
ਪੰਜਾਬ ਦੇ ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸ. ਬਡਹੇੜੀ ਨਾਲ ਜੱਟ ਮਹਾਂਸਭਾ ਦੇ ਕਈ ਸਾਥੀ ਵੀ ਮੌਜੂਦ ਸਨ।
ਸ. ਬਡਹੇੜੀ ਨੇ ਕਿਹਾ ਕਿ ਆਲ ਇੰਡੀਆ ਜੱਟ ਮਹਾਂਸਭਾ ਨੂੰ ਪੂਰੀ ਆਸ ਹੈ ਕਿ ਸ. ਰੰਧਾਵਾ ਜੱਟਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੋਂ ਜੱਟ ਭਾਈਚਾਰੇ ਨੂੰ ਬਹੁਤ ਆਸਾਂ ਹਨ।
ਸ. ਬਡਹੇੜੀ ਨੇ ਅੱਗੇ ਕਿਹਾ ਕਿ ਸ. ਰੰਧਾਵਾ ਸਦਾ ਦ੍ਰਿੜ੍ਹ ਇਰਾਦੇ ਨਾਲ ਭਰਪੂਰ, ਕਥਨੀ ਤੇ ਕਰਨੀ ਦੇ ਬਹੁਤ ਪੱਕੇ ਇਨਸਾਨ, ਪੂਰਨ ਗੁਰ–ਸਿੱਖ, ਗੁਰੂ ਦਾ ਭਾਣਾ ਮੰਨਣ ਵਾਲੇ ਅਤੇ ਗੁਰੂ ਦੇ ਆਦੇਸ਼ ਮੁਤਾਬਕ ਹੀ ਚੱਲਦੇ ਹਨ।
ਸ. ਬਡਹੇੜੀ ਨੇ ਸ. ਰੰਧਾਵਾ ਨਾਲ ਅੱਜ ਦੀ ਆਪਣੀ ਸਦਭਾਵਨਾ ਮਿਲਣੀ ਦੌਰਾਨ ਉਨ੍ਹਾਂ ਦੀ ਸਫ਼ਲਤਾ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।