Breaking News

ਬੇਅਦਬੀ ਦੀਆਂ ਘਟਨਾਵਾਂ ਗੰਦੀ ਰਾਜਨੀਤੀ ਤੋਂ ਪ੍ਰੇਰਿਤ, ਸਾਜਿਸ਼ ਨੰਗੀ ਕਰਨੀ ਬੇਹੱਦ ਜਰੂਰੀ: ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ 19 ਦਸੰਬਰ 2021 ਬੀਤੇ ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅੰਦਰ ਰਹਿਰਾਸ ਸਾਹਿਬ ਸਮੇਂ ਜਿਸ ਨੇ ਬੇਅਦਬੀ ਦੀ ਕੋਸਿਸ਼ ਕੀਤੀ ਅਤਿ ਦੂਖਦਾਈ ਘਟਨਾ ਹੈ ਇਸ ਦੀ ਨਿਖੇਦੀ ਕਰਦਿਆ ਸਿੱਖ ਕਿਸਾਨ ਆਗੂ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਅਜਿਹੇ ਲੋਕ ਕੀ ਸੋਚ ਕੇ ਲੋਕਾਂ ਦੇ ਹਿਰਦਿਆਂ ਨੂੰ ਲਗਾਤਾਰ ਵਲੂੰਦਰ ਕੇ ਸਿੱਖਾਂ ਦੇ ਪਾਵਨ ਗੁਰਧਾਮਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ ।

ਇਸ ਦੀ ਜਾਂਚ ਗੰਭੀਰਤਾ ਨਾਲ ਸਿੱਖ ਲੀਡਰਸ਼ਿਪ ਨੂੰ ਦਬਾਅ ਪਾਕੇ ਸਰਕਾਰ ਤੋ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਂ ਵਾਪਰਨ ,ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕ ਕਮੇਟੀ ਦੀ ਟਾਸਕ ਫੋਰਸ ਵਲੋਂ ਉਸ ਵਿਅਕਤੀ ਨੂੰ ਤੁਰੰਤ ਕਾਬੂ ਕਰਨਾ ਅਤਿ ਸਲਾਗਾਯੋਗ ਹੈ ਤੇ ਸੰਗਤ ਵਲੋਂ ਰੋਹ ਵਿਚ ਜੋ ਵੀ ਸੋਧਾ ਲਗਾਇਆ ਗਿਆ ਹੈ ।

ਇਹ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵਿੱਚ ਦੋਸ਼ੀਆਂ ਦਾ ਪਾਗਲ ਕਿਹ ਕੇ ਬਚ ਜਾਣ ਤੇ ਇਨਸਾਫ ਨਾ ਮਿਲਣ ਕਰਕੇ ਆਪਣੇ ਗੁਰੂ ਦਾ ਕੋਈ ਸਿੱਖ ਵੀ ਨਿਰਾਦਰ ਨਹੀ ਸਹਾਰ ਸਕਦਾ। ਜਿਸ ਕਾਰਨ ਹੀ ਉਨ੍ਹਾਂ ਵਲੋ ਗੁੱਸੇ ਵਿਚ ਅਜਿਹਾ ਕਰਨਾ ਸੁਭਾਵਿਕ ਵਰਤਾਰਾ ਹੈ ਜਿਸ ਨਾਲ ਅਜਿਹੇ ਗੁਨਾਹ ਕਰਨ ਵਾਲਿਆ ਨੂੰ ਵੀ ਸਬਕ ਮਿਲੇਗਾ ਕਿ ਅਜਿਹਿ ਕਰਨ ਤੇ ਕੀ ਹੋ ਸਕਦਾ ਹੈ ।

ਸ੍ ਰਾਜਿੰਦਰ ਸਿੰਘ ਬਡਹੇੜੀ ਨੇ ਬਹੁਤ ਹੀ ਗੰਭੀਰ ਸਵਾਲ ਖੜਾ ਕਰਦਿਆ ਕਿਹਾ ਕਿ ਇਹਨਾਂ ਬੇਅਦਬੀ ਦੀਆ ਘਟਨਾਵਾ ਦਾ ਕਿਸ ਰਾਜਨੀਤਿਕ ਪਾਰਟੀ ਨੂੰ ਹੈ ਇਹ ਵਿਚਾਰ ਕਰਨ ਵਾਲੀ ਹੈ । ਇਹ ਫਿਰਕਾਪ੍ਰਸਤ ਸੋਚ ਵਾਲੀ ਜਿਹਨੀਅਤ ਹੈ ਜਿਸ ਨੂੰ ਚੰਗੀ ਤਰਾ ਸਮਝਕੇ ਸਾਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਬੇਹੱਦ ਲੋੜ ਹੈ । ਉਹਨਾਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਟਾਸਕ ਫੋਰਸ ਨੂੰ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਤੁਰੰਤ ਦਬੋਚ ਲਿਆ ਜਾਵੇ ।

Check Also

“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ

🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …