ਉੱਘੇ ਸਿੱਖ ਕਿਸਾਨ ਆਗੂ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਹਰਦੀਪ ਇੰਦਰ ਸਿੰਘ ਬਾਦਲ ਦੇ ਅਕਾਲ ਚਕਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਬਡਹੇੜੀ ਨੇ ਆਖਿਆ ਕਿ ਸਰਦਾਰ ਬਾਦਲ ਇੱਕ ਇਮਾਨਦਾਰ ਅਤੇ ਗੁਰਸਿੱਖ ਨੇਤਾ ਸਨ ਜੋ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਅਤੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ ਉਹ 79 ਵਰਿਆਂ ਦੇ ਸਨ।ਸਰਦਾਰ ਹਰਦੀਪ ਇੰਦਰ ਸਿੰਘ ਬਾਦਲ ਪਿੱਛੇ ਆਪਣੀ ਧਰਮ ਪਤਨੀ ਸਰਦਾਰਨੀ ਹਰਿੰਦਰ ਕੌਰ ਇੱਕਲੌਤੀ ਪੁੱਤਰੀ ਬੀਬਾ ਗਗਨ ਇੰਦਰ ਕੌਰ ਬਾਦਲ ਦਾਮਾਦ ਕਾਕਾ ਗੁਰਬੀਰ ਸਿੰਘ ਮਚਾਕੀ, ਭੈਣ ਬੀਬੀ ਰਾਜ ਮੋਹਿੰਦਰ ਕੌਰ ,ਦੋਹਤਰਾ ਕਾਕਾ ਜੈਵੀਰ ਸਿੰਘ ਮਚਾਕੀ ਬਾਦਲ ਛੱਡ ਗਏ ਹਨ। ਬਡਹੇੜੀ ਨੇ ਆਖਿਆ ਕਿ ਸਰਦਾਰ ਬਾਦਲ ਬਹੁਤ ਨੇਕ-ਦਿਲ ਇਨਸਾਨ ਸਨ ਜਿਨ੍ਹਾਂ ਦੇ ਅਕਾਲ ਚਲਾਣੇ ਨਾਲ਼ ਕਦੇ ਵੀ ਨਾ ਪੂਰਿਆ ਜਾ ਸਕਣ ਵਾਲ਼ਾ ਘਾਟਾ ਪਿਆ ਹੈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਰਦਾਰ ਹਰਦੀਪ ਇੰਦਰ ਸਿੰਘ ਬਾਦਲ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਵਾਰ ਨੂੰ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬੱਲ ਬਖ਼ਸ਼ਣ।
