ਤੇਜਲ ਗਿਆਨ ਚੰਡੀਗੜ੍ਹ। 16 ਜੁਲਾਈ 2022- ਉੱਘੇ ਸਿੱਖ ਕਿਸਾਨ ਨੇਤਾ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਭਾਜਪਾ ਵੱਲੋਂ ਸ੍ਰੀ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ ਕੀਤਾ ਹੈ । ਬਡਹੇੜੀ ਨੇ ਆਖਿਆ ਕਿ ਸ੍ਰੀ ਧਨਖੜ ਜਾਟ ਬਰਾਦਰੀ ਅਤੇ ਕਿਸਾਨ ਪਰਵਾਰ ਨਾਲ਼ ਸੰਬੰਧਿਤ ਹਨ ਉਮੀਦ ਹੈ ਕਿ ਸ੍ਰੀ ਜਗਦੀਪ ਧਨਖੜ ਨੇ ਕਿਸਾਨ ਭਾਈਚਾਰੇ ਨਾਲ਼ ਮਿਲ ਕੇ ਕਾਫ਼ੀ ਚੰਗੇ ਕੰਮ ਵੀ ਕੀਤੇ ਹਨ ਅੱਗੋਂ ਵੀ ਕਿਸਾਨ ਭਾਈਚਾਰੇ ਅਤੇ ਜਾਟ ਬਰਾਦਰੀ ਦੀ ਬਿਹਤਰੀ ਲਈ ਕੰਮ ਕਰਨਗੇ ਇਸ ਲਈ ਭਾਜਪਾ ਦੇ ਉਹਨਾਂ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਏ ਜਾਣ ਦਾ ਦਿਲੋਂ ਧੰਨਵਾਦੀ ਹਨ ।
