ਤੇਜਲ ਗਿਆਨ ਚੰਡੀਗੜ੍ਹ। 18 ਜੁਲਾਈ ਜਜ਼ਬਾਤੀ ਸਿੱਖ ਅਤੇ ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਭਾਰਤ ਦੇ 16ਵੇਂ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਅੱਜ ਵੋਟਾਂ ਪੈ ਗਈਆਂ ਹਨ। ਇਸ ਵਿਚਾਲੇ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦੇ ਹਲਕਾ ਦਾਖਾ ਤੋ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਹ ਰਾਸ਼ਟਰਪਤੀ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਪਾਰਟੀ ਨਾਲ ਵੀ ਨਾਰਾਜ਼ਗੀ ਜਤਾਈ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਅਤੇ ਉਸਦੀਆਂ ਸਹਿਯੋਗੀਆਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੀ ਗਈ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ। ਬਡਹੇੜੀ ਨੇਤਾ ਮਨਪ੍ਰੀਤ ਸਿੰਘ ਇਆਲੀ ਇਸ ਕਦਮ ਦੀ ਸਰਾਹਨਾ ਕੀਤੀ ਹੈ ਇਹ ਕਦਮ ਨੇ ਬਾਦਲ ਪ੍ਰਵਾਰ ਨੂੰ ਵੱਡੀ ਸੱਟ ਮਾਰੀ ਹੈ ਕਿਉਂਕਿ ਬਾਦਲ ਪ੍ਰਵਾਰ ਨੇ ਹਮੇਸ਼ਾ ਆਪਣੇ ਨਿੱਜੀ ਸਵਾਰਥ ਲਈ ਸ਼ਰੋਮਣੀ ਅਕਾਲੀ ਦਲ ਦੇ ਹਿਤਾਂ ਦੀ ਅਣਦੇਖੀ ਕੀਤੀ ਹੈ ਅੱਜ ਸਰਦਾਰ ਮਨਪ੍ਰੀਤ ਸਿੰਘ ਇਆਲੀ ਨੇ ਅਵਾਜ਼ ਬੁਲੰਦ ਕਰਕੇ ਬਾਦਲਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਸਾਰੇ ਆਗੂ ਮਰੀ ਜ਼ਮੀਰ ਵਾਲ਼ੇ ਨਹੀਂ ਹਨ । ਬਡਹੇੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਨੂੰ ਵੰਗਾਰਨ ਵਾਲ਼ੇ ਮਾਲਵੇ ਨਿਧੜਕ ਜਰਨੈਲ ਸਰਦਾਰ ਇਆਲੀ ਦਾ ਸਨਮਾਨ ਕਰਨ ਅਤੇ ਉਹਨਾਂ ਨੂੰ ਫ਼ਖ਼ਰ-ਏ-ਕੌਮ ਦੇ ਖਿਤਾਬ ਨਾਲ਼ ਸਨਮਾਨ ਕਰਨ ਅਤੇ ਇਸ ਕਾਰਜ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸਾਬਕਾ ਜਥੇਦਾਰ ਗੁਰਬਚਨ ਸਿੰਘ ਵੱਲੋਂ ਦਿੱਤਾ ਫ਼ਖ਼ਰ-ਏ-ਕੌਮ ਦਾ ਸਨਮਾਨ ਵਾਪਸ ਲੈਣ ਦੀ ਕਾਰਵਾਈ ਕਰ ਕੇ ਅਕਾਲੀ ਫੂਲਾ ਸਿੰਘ ਵਾਲ਼ਾ ਰੋਲ ਅਦਾ ਕਰਨ । ਬਡਹੇੜੀ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਬੇਨਤੀ ਕੀਤੀ ਕਿ ਕਮੇਟੀ ਵੱਲੋਂ ਵੀ ਸਰਦਾਰ ਮਨਪ੍ਰੀਤ ਸਿੰਘ ਇਆਲੀ ਦਾ ਸਨਮਾਨ ਕਰਨ ਤਾਂ ਜੋ ਸਮੁੱਚਾ ਸਿੱਖ ਜਗਤ ਸਮਝ ਲਵੇ ਕਿ ਬਾਦਲਾਂ ਦਾ ਸਿਆਸੀ ਅਧਾਰ ਖਤਮ ਹੋ ਚੁੱਕੈ ਹੁਣ ਬਾਦਲਾਂ ਦਾ ਸਿੱਖ ਸੰਸਥਾਵਾਂ ਤੋਂ ਨਜ਼ਾਰਿਜ ਕਬਜ਼ਾ ਹਟਾਉਣ ਲਈ ਲਹਿਰ ਅੱਗੇ ਵੱਧ ਗਈ ਹੈ ਜੋ ਹਨੇਰੀ ਬਣ ਕੇ ਬਾਦਲਾਂ ਦਾ ਸੂਪੜਾ ਸਾਫ਼ ਕਰ ਦੇਵੇਗੀ ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ 19 ਸਾਲ ਪਹਿਲਾਂ 19 ਜੁਲਾਈ 2003 ਨੂੰ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਿੱਚ ਜਲੰਧਰ ਵਿਖੇ ਅਕਾਲੀ ਦਲ-1920 ਦੇ ਨਾਂ ਹੇਠ ਇਸ ਲਹਿਰ ਨੂੰ ਸ਼ੁਰੂ ਕੀਤਾ ਸੀ ਜਦੋਂ ਸਰਦਾਰ ਰਵੀ ਇੰਦਰ ਸਿੰਘ ਅਕਾਲੀ ਦਲ-1920 ਦਾ ਪ੍ਰਧਾਨ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ ਉਸ ਵੱਡੀ ਇਕੱਤਰਤਾ ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਭਾਈ ਬੀਰ ਸਿੰਘ ਮਿੱਠਾਪੁਰ ਜਲੰਧਰ , ਜਥੇਦਾਰ ਮੱਲ ਸਿੰਘ ਘੁਮਾਣ , ਸਰਦਾਰ ਬਲਦੇਵ ਸਿੰਘ ਖਿਆਲਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਮੇਤ ਉਸ ਸਮੇਂ ਦੀ ਵੱਡੀ ਮਾਤਰਾ ਵਿੱਚ ਅਕਾਲੀ ਸਫਾਂ ਵਿੱਚ ਅਧਾਰ ਰੱਖਣ ਵਾਲੀ ਲੀਡਰਸ਼ਿਪ ਅਤੇ ਅਕਾਲੀ ਦਲ ਦੇ ਲੱਗ ਭੱਗ ਵੀਹ ਹਜ਼ਾਰ ਕਾਰਕੁੰਨਾਂ ਨੇ ਹਿੱਸਾ ਲਿਆ ਸੀ ਉਹਨਾਂ ਵਿੱਚ ਕਈ ਆਗੂ ਬਾਦਲਾਂ ਨੇ ਖਰੀਦ ਲਏ ਸਨ ਜੋ ਸਿਰਫ ਵਿਕਣ ਲਈ ਹਮੇਸ਼ਾ ਇੱਧਰ ਉੱਧਰ ਘੁੰਮਦੇ ਰਹਿਣ ਦੇ ਆਦੀ ਹਨ । ਬਡਹੇੜੀ ਨੇ ਆਖਿਆ ਕਿ ਹੁਣ ਟਕਸਾਲੀ ਅਕਾਲੀ ਜਾਗ ਪਏ ਹਨ ਅਤੇ ਬਾਦਲਾਂ ਨੂੰ ਘਰ ਬਿਠਾਉਣ ਲਈ ਜਜ਼ਬਾਤੀ ਹੋ ਕੇ ਲੜਾਈ ਲੜਨ ਦੇ ਸਮਰੱਥ ਵੀ ਹਨ ਕਿਉਂਕਿ ਬਾਦਲਾਂ ਨੂੰ ਹੁਣ ਭਾਜਪਾ ਨੇ ਵੀ ਮਾਂਜਣ ਦਾ ਮਨ ਬਣਾਇਆ ਹੋਇਆ ਹੈ ।
Check Also
“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ
🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …