Breaking News

ਕੀ ਗ਼ੈਰ ਜ਼ਿੰਮੇਵਾਰ ਨੇਤਾਵਾਂ ਦੀ ਮੌਕਾਪ੍ਰਸਤ ਸੋਚ ਕਰਕੇ ਸਮਾਜ ਮਾਨਸਿਕ ਬੀਮਾਰ ਹੋ ਗਿਐ ? ਇਸ ਦੀ ਘੋਖ ਕਰਨ ਲਈ ਸਰਕਾਰ ਤੋਂ ਕੋਈ ਉਮੀਦ ਨਹੀਂ,ਸਵੈ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣ ਦੀ ਲੋੜ
: ਰਾਜਿੰਦਰ ਸਿੰਘ ਬਡਹੇੜੀ

ਤੇਜਲ ਗਿਆਨ ਚੰਡੀਗੜ੍ਹ। ਪੰਜਾਬ ਦੇ ਵਿੱਚ ਜਿਸ ਤਰਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਉਨਾਂ  ਨੂੰ ਬਰੀਕੀ ਨਾਲ ਘੋਖਿਆ ਜਾਵੇ ਤਾਂ ਇਸ ਤਰਾਂ ਮਹਿਸੂਸ ਹੋ ਰਿਹਾ ਹੈ ਕਿ ਸਮਾਜ  ਮਾਨਸਿਕ ਬੀਮਾਰ ਹੋ ਗਿਆ ਹੈ। ਸਮਾਜ ਦਾ ਕੋਈ ਵੀ ਖੇਤਰ ਇਸ ਬੀਮਾਰੀ ਤੋ ਬਚਿਆ  ਨਹੀਂ। ਧਰਮ ਤੇ ਸਿਆਸਤ ਦੇ ਵਿੱਚ ਘਮਸਾਣ ਚੱਲ ਰਿਹਾ ਹੈ। ਕੱਲ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਸਿੱਖਾਂ ਦੇ ਵਿਚਕਾਰ ਜੰਗ ਹੋ ਗਈ।  ਜਿਸਦੀਆਂ ਵੀਡੀਓ ਵਾਇਰਲ ਹੋਈਆਂ। ਕੱਲ੍ਹ ਚੰਡੀਗੜ੍ਹ ਦੇ ਲਾਗੇ ਇੱਕ ਨਿੱਜੀ ਯੂਨੀਵਰਸਿਟੀ ਦੀਆਂ ਖਬਰਾਂ ਆ ਗਈਆਂ ਕਿ ਉਥੇ 60 ਕੁੜੀਆਂ ਦੀ ਬਾਥਰੂਮ ਦੇ ਵਿੱਚ  ਇਸ਼ਨਾਨ ਕਰਦੀਆਂ ਦੀ ਕਿਸੇ ਨੇ ਵੀਡੀਓ ਵਾਇਰਲ ਕਰ ਦਿੱਤੀ । ਇਹ ਖਬਰਾਂ ਫੈਲ ਰਹੀਆਂ ਹਨ ਕਿ ਅੱਠ ਕੁੜੀਆਂ ਨੇ ਖੁਦਕਸ਼ੀ ਕਰ ਲਈ ਜਾ ਕਰਨ ਦੀ ਕੋਸ਼ਿਸ਼ ਕੀਤੀ।  ਇਹ ਸਭ ਕੀ ਹੋ ਰਿਹਾ ਹੈ? ਵਿਦਿਅਕ ਸੰਸਥਾਵਾਂ ਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ  ਹੈ ਪਰ ਇਨਾਂ ਵਿਦਿਆ ਦੇ ਮੰਦਰਾਂ  ਦੇ ਵਿੱਚ ਜਿਹੜਾ ਅਨੈਤਿਕਤਾ ਦਾ ਨੰਗਾ ਨਾਚ ਹੋ ਰਿਹਾ ਹੈ। ਉਹ ਬਹੁਤ ਹੀ ਸ਼ਰਮਨਾਕ ਹੈ। ਇਸਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਬਹੁਤ  ਘੱਟ ਹੈ। ਇਹ ਵਿਦਿਅਕ ਅਦਾਰੇ ਕੇਵਲ ਵਪਾਰ ਦਾ ਸਾਧਨ ਬਣ ਕੇ ਰਹਿ ਗਏ ਹਨ।  ਇਹੋ ਹਾਲ ਗੁਰਦੁਆਰਿਆਂ ਦਾ ਬਣ ਗਿਆ ਹੈ। ਲੋਕ ਗੋਲਕਾਂ ਉਤੇ ਕਾਬਜ ਹੋਣ ਦੇ ਲਈ ਏਨੇ ਨੀਵੇਂ ਹੋ ਗਏ ਹਨ ਕਿ ਲੱਗਦਾ ਜਿਵੇਂ ਦਲਦਲ ਦੇ ਵਿੱਚ ਫਸ ਗਏ ਹੋਣ। ਇਹਨਾਂ  ਖਬਰਾਂ ਦਾ ਮੀਡੀਆ ਦੇ ਵਿੱਚ ਆਉਣਾ ਬਹੁਤ ਹੀ ਚਿੰਤਾਜਨਕ ਹੈ।ਚੰਡੀਗੜ੍ਹ ਯੂਨੀਵਰਸਿਟੀ, ਲਾਂਡਰਾਂ ਦੀਆਂ ਵਿਦਿਆਰਥਣਾਂ ਰਾਤ ਤੋਂ ਇਨਸਾਫ਼ ਲਈ ਧਰਨੇ ਤੇ ਹਨ, 8 ਕੁੜੀਆਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਨਕਾਰ ਰਿਹਾ ਹੈ। ਪੁਲਿਸ ਨੇ ਵੀ ਕਿਹਾ ਕਿ ਲੋਕ ਝੂਠੀਆਂ ਅਫਵਾਹਾਂ ਤੋਂ ਬਚੋ। ਕਿਸੇ ਵਿਦਿਆਰਥਣ ਨੇ ਖੁਦਕਸ਼ੀ ਨਹੀਂ ਕੀਤੀ ਹੈ। ਮਾਮਲਾ ਹੋਸਟਲ ਦੀਆਂ 60 ਕੁੜੀਆਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਹੈ। ਇਹਨਾਂ 60 ਕੁੜੀਆਂ ਦੀਆਂ ਵੀਡੀਓ ਬਣਾਉਣ ਵਾਲੀ ਕੁੜੀ ਵੀ ਹੋਸਟਲ ਦੀ ਹੀ ਹੈ, ਜਿਸ ਦੀਆਂ ਤੰਦਾਂ ਸ਼ਿਮਲਾ ਨਾਲ਼ ਜੁੜਦੀਆਂ ਹਨ। ਵਿਦਿਆਰਥਣਾ ਦਾ ਦੋਸ਼ ਹੈ ਕਿ ਯੂਨੀਵਰਸਿਟੀ ਨੇ ਮਾਮਲਾ ਸਹੀ ਢੰਗ ਨਾਲ਼ ਨਿਪਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਰਾਤ ਨੂੰ ਜਦੋਂ 8 ਕੁੜੀਆਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚੋਂ ਕੁੜੀਆਂ ਹਸਪਤਾਲ ਦਾਖਲ ਵੀ ਹਨ। ਪੁਲਸ ਪ੍ਰਸ਼ਾਸ਼ਨ ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਮਿਲ ਕੇ ਇਸ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਂਪਸ ਵਿੱਚ ਮੀਡਿਆ ਦੇ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ। ਦਰਵਾਜ਼ੇ ਬੰਦ ਕਰ ਦਿੱਤੇ ਹਨ। ਪੁਲਿਸ ਨੂੰ ਸ਼ਾਮਿਲ ਕਰ ਕੇ ਪ੍ਰਸ਼ਾਸ਼ਨ ਨੇ ਵਿਦਿਆਰਥੀਆਂ ਨੂੰ ਅੰਦਰੋਂ ਬਾਹਰ ਜਾਣ ਅਤੇ ਬਾਹਰੋਂ ਅੰਦਰ ਜਾਣ ਤੇ ਰੋਕ ਲਾ ਦਿੱਤੀ ਹੈ, ਨਾਲ਼ ਹੀ ਲਾਠੀਚਾਰਜ ਵੀ ਕੀਤਾ ਗਿਆ ਅਤੇ ਡਰਾ ਧਮਕਾ ਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਰੌਲਾ ਨਾ ਪਾਉਣ। ਅਜਿਹੇ ਸੰਵੇਦਨਸ਼ੀਲ ਮਸਲੇ ਤੇ ਜਿੱਥੇ ਪ੍ਰਸਾਸ਼ਨ ਨੂੰ ਸੰਜ਼ੀਦਗੀ ਨਾਲ਼ ਕਾਰਵਾਈ ਕਰਨੀ ਚਾਹੀਦੀ ਸੀ ਉੱਥੇ ਬੇਸ਼ਰਮੀ ਦਿਖਾਉਂਦੇ ਹੋਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦਿਆਰਥੀਆਂ ਦੇ ਦਬਾਅ ਸਦਕਾ ਕੁੜੀ ਤੇ ਐੱਫ.ਆਈ.ਆਰ.ਤਾਂ ਦਰਜ਼ ਕਰ ਲਈ ਗਈ ਹੈ, ਪਰ ਪੁਲਸ ਦੁਆਰਾ ਮੀਡੀਆ ਵਿੱਚ ਇਹ ਝੂਠ ਪਰੋਸਿਆ ਜਾ ਰਿਹਾ ਹੈ ਕਿ ਕਿਸੇ ਹੋਰ ਕੁੜੀ ਦੀ ਵੀਡੀਓ ਨਹੀਂ ਬਣੀ ਅਤੇ ਨਾ ਹੀ ਕਿਸੇ ਨੇ ਖ਼ੁਦਕੁਸ਼ੀ ਕੀਤੀ। ਜਦਕਿ ਉਹ ਕੁੜੀ ਖੁਦ ਸਾਹਮਣੇ ਆਈਆਂ ਦੋ ਵੀਡੀਓ ਵਿੱਚ ਮੰਨ ਰਹੀ ਹੈ ਕਿ ਉਸਨੇ ਹੋਰ ਵੀ ਕੁੜੀਆਂ ਦੀ ਵੀਡੀਓ ਬਣਾਈਆਂ ਹਨ। ਇਸ ਸੰਵੇਦਨਸ਼ੀਲ ਮਾਮਲੇ ਚ ਯੂਨੀਵਰਸਿਟੀ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਮਿਲਕੇ ਵਿਦਿਆਰਥਣਾਂ ਦੀ ਇਨਸਾਫ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿੱਚ ਸਾਨੂੰ ਇਹਨਾਂ ਵਿਦਿਆਰਥਣਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਸਮੇਂ ਸਾਨੂੰ ਆਪਣੀ ਪੀੜੀ  ਹੇਠਾਂ ਸੋਟਾ ਮਾਰਨ ਦੀ ਜਰੂਰਤ ਹੈ। ਕਾਰਪੋਰੇਟ ਸਰਮਾਏਦਾਰੀ ਨੇ ਸਾਨੂੰ  ਉਸ ਥਾਂ ਉਪਰ ਲਿਆ ਕੇ ਖੜਾ ਕਰ ਦਿੱਤਾ ਜੋ ਬਹੁਤ ਹੀ ਖਤਰਨਾਕ ਚੁਰਾਹਾ ਹੈ। ਪੰਜਾਬ ਦੇ ਵਿੱਚ ਜਦੋਂ ਤੋਂ ਲੋਕਾਂ ਨੇ ਗੁਰਬਾਣੀ ਤੋਂ ਮੁੱਖ ਮੋੜਿਆ ਹੈ ਤੇ ਅਸੀਂ ਨਿਘਾਰ ਵੱਲ ਜਾ ਰਹੇ ਹਨ। ਨਾ ਕਿਸੇ ਨੂੰ  ਸਿੱਖਾਂ ਦੀ ‘ਤੇ ਨਾ ਹੀ ਸਿਹਤ ਤੇ ਸਿੱਖਿਆ ਦਾ ਫਿਕਰ ਹੈ। ਸਭ ਕੁੱਝ ਵਪਾਰ ਬਣ ਗਿਆ ਹੈ। ਇਹ ਸਮਾਜ ਤੇ ਦੇਸ ਦੇ ਲਈ ਖਤਰਨਾਕ ਹੈ। ਸਾਡੇ ਸਮਾਜ ਵਿਗਿਆਨੀਆਂ ਤੇ ਮਨੋਵਿਗਿਆਨੀਆਂ ਨੂੰ ਜਰੂਰ  ਸੋਚਣਾ ਪਵੇਗਾ ਤੇ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨਾ ਪਵੇਗਾ।

Check Also

“ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਲਿਖਿਆ ਪੱਤਰ”
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਲਾਹਕਾਰ ਕੌਂਸਲ ਬਣਤਰ ਸਮੇਂ ਪਿੰਡਾਂ ਨੂੰ ਨਜ਼ਰ ਅੰਦਾਜ਼ ਕਰਨਾ ਨਿੰਦਣਯੋਗ, ਮੁੜ ਵਿਚਾਰ ਕਰਕੇ ਪਿੰਡਾਂ ਦੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਜਾਵੇ : ਰਾਜਿੰਦਰ ਸਿੰਘ ਬਡਹੇੜੀ

🔊 Listen to this ਤੇਜਲ ਗਿਆਨ। ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ …