Breaking News

ਅਨਾਜ ਘੁਟਾਲੇ ਸੰਬੰਧੀ ਬਾਦਲ ਅਕਾਲੀ ਦਲ ਨਾਲ਼ ਸਬੰਧੀ ਕਰਵਾਈ ਵਿੱਚ ਦੇਰੀ ਕਿਉਂ : ਰਾਜਿੰਦਰ ਸਿੰਘ ਬਡਹੇੜੀ ਕੇਂਦਰੀ ਜਾਂਚ ਬਿਓਰੋ ਦੀ ਕਾਰਵਾਈ ਢਿੱਲੀ ਨਹੀਂ ਹੋਣੀ ਚਾਹੀਦੀ ਦਰਜ ਕੇਸ ਸੰਬੰਧੀ ਤੇਜ਼ੀ ਲਿਆਉਣਾ ਮੰਗਦੇ ਹਨ ਪੰਜਾਬ ਵਾਸੀ

ਤੇਜਲ ਗਿਆਨ। ਅਨਾਜ ਘੁਟਾਲੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਜਮੇਰ ਸਿੰਘ ਖੇੜਾ ਦੇ ਪੁੱਤਰ ਰਵਿੰਦਰ ਸਿੰਘ ਖੇੜਾ ਦਾ ਨਾਮ ਵੀ ਐੱਫ ਆਈ ਆਰ ਵਿੱਚ ਸ਼ਾਮਲ ਹੋਣਾ ਦਰਸਾਉਂਦਾ ਕਿ ਬਾਦਲ ਦਲ ਨਾਲ਼ ਸ਼ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਸ਼ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਪਰਵਾਰਿਕ ਮੈਂਬਰ ਗੁਰੂ ਘਰਾਂ ਵਿੱਚ ਕਿੰਨੀ ਇਮਾਨਦਾਰੀ ਅਤੇ ਭਾਵਨਾ ਨਾਲ ਸੇਵਾ ਨਿਭਾਉਂਦੇ ਹੋਣਗੇ ਜਿਹੜੇ ਘੁਟਾਲਿਆਂ ਵਿੱਚ ਸ਼ਾਮਲ ਹਨ । ਉੱਘੇ ਸਿੱਖ ਕਿਸਾਨ ਨੇਤਾ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਨਿਰਦੇਸ਼ਕ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲ਼ੀ ਗੱਲ ਹੈ ਕਿ 10 ਜਨਵਰੀ 2023 ਨੂੰ ਹੋਏ ਉਕਤ ਕੇਸ ਵਿੱਚ ਹਾਲ਼ੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਕਿਸੇ ਨਾਮਜ਼ਦ ਦੋਸ਼ੀ ਦੀ ਗ੍ਰਿਫ਼ਤਾਰੀ ਹੋਈ ਹੈ ।
ਇੱਥੇ ਇਹ ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਨੇ ਬਾਦਲ ਦਲ ਨਾਲ਼ ਕਿਸੇ ਵਿਧਾਇਕ,ਮੰਤਰੀ,ਮੈਂਬਰ ਸ਼ਰੋਮਣੀ ਕਮੇਟੀ ਅਤੇ ਬੋਰਡ ਕਾਰਪੋਰੇਸ਼ਨ ਦੇ ਕਿਸੇ ਸਾਬਕਾ ਚੇਅਰਮੈਨ ਨੂੰ ਗ੍ਰਿਫ਼ਤਾਰ ਨਹੀਂ ਕੀਤੀ ਜਾ ਰਹੀ ਕੀ ਕਾਰਨ ਹੈ ਕਾਂਗਰਸ ਦੀ ਕੈਪਟਨ ਸਰਕਾਰ ਨੇ ਵੀ ਬਾਲਦੀਆਂ ਖ਼ਿਲਾਫ਼ ਨਰਮ ਰੁੱਖ ਹੀ ਬਣਾਇਆ ਜਦੋਂ ਕਿ 2007 ਤੋਂ 2017 ਤੱਕ ਬਾਦਲ ਦੀਆਂ ਦੋ ਸਰਕਾਰਾਂ ਸਮੇਂ ਪੰਜਾਬ ਦਾ ਜੋ ਬੇੜਾ ਗ਼ਰਕ ਹੋਇਆ ਉਹ ਪਹਿਲਾਂ ਕਦੇ ਕਿਸੇ ਵੀ ਸਰਕਾਰ ਸਮੇਂ ਨਹੀਂ ਸੀ ਹੋਇਆ।
ਆਪ ਦੀ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਚਲਾਈ ਜਾ ਰਹੀ ਹੈ ਜਾਪਦਾ ਹੈ ਕਿ ਭਗਵੰਤ ਮਾਨ ‘ਤੇ ਕੇਜਰੀਵਾਲ ਨੂੰ ਇਤਬਾਰ ਨਹੀਂ ਹੈ ਜਾਂ ਬਾਦਲ ਦਲੀਏ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਖਾਸ ਨੇਤਾਵਾਂ ਨੂੰ ਆਪਣੇ ਪੁਰਾਣੇ ਤਰੀਕਿਆਂ ਨਾਲ਼ ਆਪਣੇ ਵਾਂਗ ਢਾਲ ਚੁੱਕੇ ਹਨ ਕਿਉਂਕਿ ਕਿ ਸੁਖਬੀਰ ਅਤੇ ਬਿਕਰਮ ਜੀਜਾ-ਸਾਲਾ ਟੀਮ ਵੱਡੇ ਵੱਡੇ ਅਫਸਰਾਂ ਅਤੇ ਮੰਤਰੀਆਂ ਨੂੰ ਪਤਿਆਉਣ ਦੀ ਤਕਨੀਕ ਵਿੱਚ ਬਹੁਤ ਮਾਹਰ ਹਨ । ਇਸੇ ਕਾਰਨ ਇਸ ਘੁਟਾਲੇ ਵਾਲਿਆਂ ਨੂੰ ਵੀ ਰਾਹਤ ਦਿਵਾਉਣ ਵਿੱਚ ਸਫਲ ਹੋ ਸਕਣ ਅਤੇ ਜਨਤਾ ਉਦਾਸ ਹੀ ਰਹੇ ਜੋ ਦਹਾਕਿਆਂ ਤੋਂ ਪੰਜਾਬ ਵਾਸੀ ਵੇਖਦੇ ਆ ਰਹੇ ਹਨ।

Check Also

ਬਡਹੇੜੀ ਵੱਲੋਂ ਸੀਨੀਅਰ ਅਕਾਲੀ ਨੇਤਾ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਨੂੰ ਕਿਹਾ ਕਦੇ ਵੀ ਨਾ ਪੂਰਿਆ ਜਾਣ ਵਾਲ਼ਾ ਘਾਟਾ

🔊 Listen to this ਉੱਘੇ ਸਿੱਖ ਕਿਸਾਨ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ …